ਚੰਡੀਗੜ੍ਹ, 19 ਸਤੰਬਰ 2018: ਭਾਰਤੀ ਵਿਦੇਸ਼ ਸੇਵਾ ਅਧਿਕਾਰੀਆਂ ਦੇ ਗਰੁੱਪ ਨੇ ਆਪਣੇ ‘ਮਿਡ ਕਰੀਅਰ ਟਰੇਨਿੰਗ ਪ੍ਰੋਗਰਾਮ’ (ਐੱਮਸੀਟੀਪੀ) ਤਹਿਤ ਅੱਜ ਮਹਾਤਮਾ ਗਾਂਧੀ ਪੰਜਾਬ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਦਾ ਦੌਰਾ ਕੀਤਾ ਅਤੇ ਮਗਸੀਪਾਦੇ ਵਿਸ਼ੇਸ਼ ਮੁੱਖ ਸਕੱਤਰ ਕਮ ਡਾਇਰੈਕਟਰ ਜਨਰਲ ਕੇ.ਬੀ.ਐੱਸ.ਸਿੱਧੂ ਅਤੇ ਮੁੱਖ ਸਕੱਤਰ ਕਮ ਡਾਇਰੈਕਟਰ ਸ਼੍ਰੀਮਤੀ ਰਾਜੀ.ਪੀ. ਸ੍ਰੀਵਾਸਤਵਾ ਨਾਲ ਗੱਲਬਾਤ ਕੀਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਦੇਸ਼ ਦੀਆਂ ਕੁਝ ਸੰਸਥਾਵਾਂ ਵਿੱਚੋਂ ਮਗਸੀਪਾ ਦੀ ਆਪਣੇ ਕੂਟਨੀਤਕਾਂ ਨੂੰ ਸਿਖਲਾਈ ਦੇਣ ਲਈ ਇੱਕ ਨੈੱਟਵਰਕ ਵਜੋਂ ਚੋਣਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਤਾਜ਼ਾ ਪਹਿਲ ਤਹਿਤ ਸੀਨੀਅਰ ਵਿਦੇਸ਼ ਸੇਵਾ ਅਧਿਕਾਰੀਆਂ ਨੂੰ ਵੱਖ ਵੱਖ ਰਾਜਾਂ ਨਾਲ ਜ਼ਮੀਨੀ ਪੱਧਰ ’ਤੇ ਜੋਡ਼ਨ ਤੋਂ ਇਲਾਵਾ ਉਨ੍ਹਾਂ ਦੀ ਦੇਸ਼ ਦੇ ਵਿਭਿੰਨ ਹਿੱਸਿਆਂਦੇ ਵਿਦੇਸ਼ ਰਹਿਣ ਵਾਲੇ ਪਰਵਾਸੀਆਂ ਦੇ ਰਣਨੀਤਕ ਹਿੱਤਾਂ ਦੀ ਬਿਹਤਰ ਸੇਵਾ ਕਰਨ ਦੀ ਸਮਰੱਥਾ ਤੇਜ਼ ਹੋਏਗੀ। ਸ੍ਰੀ ਸਿੱਧੂ ਨੇ ਭਾਰਤੀ ਵਿਦੇਸ਼ ਸੇਵਾ ਦੇ ਰੁਮਾਂਚਕ ਅਤੇ ਚੁਣੌਤੀਪੂਰਨ ਕਰੀਅਰ ਨੂੰ ਚੁਣਨ ਲਈਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਜਿਸ ਲਈ ਰਣਨੀਤਕ ਵਿਚਾਰ ਪ੍ਰਕਿਰਿਆ, ਪ੍ਰਭਾਵਸ਼ਾਲੀ ਸੰਚਾਰ ਅਤੇ ਮੇਜ਼ਬਾਨ ਸਮਾਜ ਦੇ ਵਿਭਿੰਨ ਸੱਭਿਆਚਾਰਾਂ ਨੂੰ ਸਮਝ ਦੀ ਕਲਾ ਦੀ ਲੋਡ਼ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤਦੇ ਕੂਟਨੀਤਕ ਪ੍ਰਤੀਨਿਧੀਆਂ ਦੇ ਰੂਪ ਵਿੱਚ ਉਨ੍ਹਾਂ ਲਈ ਵਿਸ਼ਵ ਸਮੁਦਾਏ ਨੂੰ ਪ੍ਰਦਰਸ਼ਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਸਾਡਾ ਦੇਸ਼ ਨਾ ਸਿਰਫ਼ ਦੁਨੀਆ ਦਾ ਸਭ ਤੋਂ ਵੱਡਾ