ਚੰਡੀਗੜ੍ਹ, 19 ਸਤੰਬਰ 2018 - ਹਾਰਟ ਸਰਜਰੀ ਅਤੇ ਦਿਲ ਦੇ ਰੋਗਾਂ ਨਾਲ ਸਬੰਧਿਤ ਵਿਸ਼ਵ ਪੱਧਰ ਦੇ ਮਸ਼ਹੂਰ ਡਾਕਟਰ ਅਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਇਰੈਕਟਰ ਕਾਰਡਿਓਲੌਜੀ ਡਾ. ਐਚ.ਕੇ ਬਾਲੀ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦੇ ਹੋਏ ਬਿਨ੍ਹਾਂ ਅਪਰੇਸ਼ਨ ਕੀਤਿਆਂ ਇਕ 75 ਸਾਲ ਮਹਿਲਾ ਮਰੀਜ ਦੇ ਦਿਲ ਦੇ ਵਾਲਵ ਨੂੰ ਸਫਲਤਾਪੂਰਵਕ ਬਦਲ ਦਿੱਤਾ। ਡਾ. ਬਾਲੀ ਦੀ ਅਗਵਾਈ ਹੇਠਲੀ ਟੀਮ ਇਸ ਪੂਰੇ ਖਿੱਤੇ 'ਚ ਅਜਿਹਾ ਕਰਿਸ਼ਮਾ ਕਰਨ ਵਾਲੀ ਪਹਿਲੀ ਟੀਮ ਹੈ, ਜਿਸਨੇ ਟਰਾਂਸਕੈਥੇਟਰ ਔਰਟਿਕ ਵਾਲਵ ਰੀਪਲੇਸਮੈਂਟ (ਟੀ.ਏ.ਵੀ.ਆਰ) ਤਕਨੀਕ ਨੂੰ ਉੱਤਰ ਭਾਰਤ ਦੇ ਇਸ ਖੇਤਰ 'ਚ ਪਹਿਲੀ ਵਾਰ ਅਪਣਾਇਆ ਅਤੇ ਸਫਲ ਅੰਜਾਮ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਾਲੀ ਨੇ ਦੱਸਿਆ ਕਿ ਬੁਜੂਰਗ ਮਰੀਜ਼ ਪ੍ਰੋਮਿਲਾ ਸ਼ਰਮਾ ਮੋਹਾਲੀ ਨਾਲ ਸਬੰਧਤ ਹੈ, ਜਿਸਨੂੰ ਮਾਮੂਲੀ ਤੁਰੇ-ਫੇਰੇ ਦੌਰਾਨ ਹੀ ਸਾਹ ਲੈਣ ਦੀ ਭਾਰੀ ਤਕਲੀਫ ਹੋ ਜਾਂਦੀ ਹੈ। ਜਾਂਚ ਦੌਰਾਨ ਪਤਾ ਚੱਲਿਆ ਕਿ ਉਸਦੇ ਦਿਲ ਦੇ ਖੱਬੇ ਪਾਸੇ ਦਾ ਇੱਕ ਵਾਲਵ ਰੁਕਣ ਦੀ ਹੱਦ ਤੱਕ ਤੰਗ ਹੋ ਗਿਆ ਸੀ। ਅਜਿਹਾ ਹੋਣਾ ਜਿੰਦਗੀ ਲਈ ਘਾਤਕ ਹੁੰਦਾ ਹੈ।
ਡਾ. ਬਾਲੀ ਨੇ ਦੱਸਿਆ ਕਿ ਬੰਦ ਹੋਏ ਔਰਟਿਕ ਵਾਲਵ ਨੂੰ ਬਦਲਣ ਲਈ ਆਮਤੌਰ 'ਤੇ ਓਪਨ ਹਾਰਟ ਸਰਜਰੀ ਕੀਤੀ ਜਾਂਦੀ ਹੈ, ਪਰ ਇਸ ਕੇਸ 'ਚ ਅਸੀਂ ਪਹਿਲੀ ਵਾਰ ਨਵੀਂ ਇਲਾਜ ਵਿਧੀ ਟੀ.ਏ.ਵੀ.ਆਰ. ਨੂੰ ਸਫਲਤਾਪੂਰਵਕ ਵਰਤਿਆ ਹੈ।
ਡਾ. ਬਾਲੀ ਨੇ ਐਪਿਡੇਮਾਇਓਲੌਜੀਕਲ ਅਧਿਐਨ ਰਿਪੋਰਟਾਂ ਦੇ ਅਧਾਰ 'ਤੇ ਦੱਸਿਆ ਕਿ 75 ਸਾਲ ਦੀ ਉਮਰ ਵਾਲੇ 10 'ਚੋਂ ਇਕ ਮਰੀਜਰ ਨੂੰ ਖੱਬੇ ਪਾਸੇ ਦੇ ਔਰਟਿਕ ਵਾਲਵ 'ਚ ਰੁਕਾਵਟ ਦੀ ਸਮੱਸਿਆ ਆਮ ਹੋ ਜਾਂਦੀ ਹੈ, ਜੇਕਰ ਸਮੇਂ ਸਿਰ ਸਹੀ ਇਲਾਜ ਨਾ ਹੋਵੇ ਤਾਂ ਕੋਈ ਨਾ ਕੋਈ ਅਪੰਗਤਾ ਅਤੇ ਅਚਾਨਕ ਮੌਤ ਦਾ ਕਾਰਨ ਬਣ ਜਾਂਦਾ ਹੈ।
ਡਾ. ਬਾਲੀ ਨੇ ਦੱਸਿਆ ਕਿ 75 ਸਾਲਾ ਬਜੁਰਗ ਮਹਿਲਾ ਸ਼੍ਰੀਮਤੀ ਪਰੋਮਿਲਾ ਸ਼ਰਮਾ ਨੂੰ ਜਦੋਂ ਬਿਨ੍ਹਾਂ ਅਪਰੇਸ਼ਨ ਵਾਲਵ ਬਦਲਣ ਦੀ ਇਸ ਨਵੀਂ ਵਿਧੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਓਪਨ ਹਾਰਟ ਸਰਜ਼ਰੀ ਦੀ ਥਾਂ ਟੀ.ਏ.ਵੀ.ਆਰ. ਜਾਂ ਟੀ.ਏ.ਵੀ.ਆਈ ਵੱਜੋਂ ਜਾਣੀ ਜਾਂਦੀ ਇਸ ਇਲਾਜ ਵਿਧੀ ਨੂੰ ਹੀ ਪਹਿਲ ਦਿੱਤੀ। ਕਰੀਬ ਢਾਈ ਘੰਟੇ ਚੱਲੀ ਇਸ ਪ੍ਰਕਿਰਿਆ ਰਾਹੀ ਉਸਦਾ ਵਾਲਵ ਬਦਲ ਦਿੱਤਾ ਗਿਆ ਅਤੇ ਉਸਦੀ ਬੰਦ ਹੋਣ ਕਿਨਾਰੇ ਪਹੁੰਚੀ ਰਕਤ ਧੱਮਣੀ 'ਚ ਸਟੈਂਟ ਵੀ ਸਫਲਤਾਪੂਰਵਕ ਪਾ ਦਿੱਤਾ ਗਿਆ। ਮਰੀਜ਼ ਨੂੰ ਤੁਰੰਤ ਲਾਭ ਹੋਇਆ ਅਤੇ ਅੱਗਲੇ ਦਿਨ ਹੀ ਚੱਲਣਾ-ਫਿਰਣਾ ਸ਼ੁਰੂ ਕਰ ਦਿੱਤਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਡਾ. ਬਾਲੀ ਨੇ ਦੱਸਿਆ ਕਿ ਔਰਟਿਕ ਸਟੇਨੋਸਿਸ ਨਾਂ ਦੀ ਇਹ ਬੀਮਾਰੀ ਜਦ ਜਟਿਲ ਰੂਪ ਧਾਰ ਜਾਂਦੀ ਹੈ, ਤਾਂ ਜਿਨ੍ਹਾਂ ਮਰੀਜ਼ਾਂ ਲਈ ੳਪਨ ਹਾਰਟ ਸਰਜ਼ਰੀ ਸੰਭਾਵੀ ਖਤਰੇ ਕਾਰਨ ਉਚਿਤ ਨਹੀਂ ਮੰਨੀ ਜਾਂਦੀ ਉਹਨ੍ਹਾਂ ਲਈ ਇਹ ਨਵੀਂ ਨਾਨ-ਸਰਜੀਕਲ ਵਿਧੀ ਬਦਲਣਾ ਵਰਦਾਨ ਸਾਬਤ ਹੋ ਰਹੀ ਹੈ। ਕਿਉਂਕਿ ਅਜਿਹੀ ਹਾਲਤ ਵਾਲੇ ਮਰੀਜ਼ਾਂ ਲਈ ਸਰਜਰੀ ਨਾ ਕੇਵਲ ਜਾਨ ਦਾ ਖੋਅ ਰਹਿੰਦੀ ਹੈ, ਸਗੋਂ ਕਈ ਹੋਰ ਰੋਗ ਪੈਦਾ ਕਰ ਦਿੰਦੀ ਹੈ। ਡਾ. ਬਾਲੀ ਨੇ ਦੱਸਿਆ ਕਿ ਖਾਸ ਕਰਕੇ ਵੱਡੀ ਉਮਰ ਦੇ ਮਰੀਜ਼ਾਂ ਲਈ ਇਹ ਨਾਨ-ਸਰਜੀਕਲ ਟੀ.ੲ.ਆਰ.ਵੀ ਵਿਧੀ ਸਮੂਚੇ ਤੌਰ 'ਤੇ ਘੱਟ ਰਿਸਕੀ ਹੁੰਦੀ ਹੈ। ਡਾ. ਬਾਲੀ ਨੇ ਕਿਹਾ ਕਿ ਦਿਲ ਦੇ ਰੋਗਾਂ ਦੀ ਮਾਹਿਰਾਂ ਅਤੇ ਸਰਜਨਾਂ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਵਿਪਰਿਤ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਦੇ ਇਲਾਜ ਲਈ ਅਨਕੂਲ ਵਿਧੀ ਨੂੰ ਪਹਿਲ ਦੇਣ।
ਇਸ ਮੌਕੇ ਡਾ. ਬਾਲੀ ਅਤੇ ਉਨ੍ਹਾਂ ਦੀ ਟੀਮ ਨਾਲ ਮਰੀਜ਼ ਮਹਿਲਾ ਪ੍ਰੋਮਿਲਾ ਸ਼ਰਮਾ ਵੀ ਮੌਜੂਦ ਸਨ ਅਤੇ ਉਨ੍ਹਾਂ ਆਪਣੇ ਅਨੁਭਵ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਆਪਣੇ ਇਲਾਜ ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਫੋਰਟਿਸ ਹਸਪਤਾਲ ਦੇ ਜੋਨਲ ਡਾਇਰੈਕਟਰ ਅਭੀਜੀਤ ਸਿੰਘ ਨੇ ਡਾ. ਬਾਲੀ ਅਤੇ ਉਨ੍ਹਾਂ ਦੀ ਸਮੂਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵੱਲੋਂ ਦਿੱਲ ਦੇ ਰੋਗਾਂ ਦੇ ਇਲਾਜ ਲਈ ਇਸ ਪੂਰੇ ਖੇਤਰ 'ਚ ਦਿੱਤੀਆਂ ਜਾ ਰਹੀਆਂ ਸਰਵੌਤਮ ਸੇਵਾਵਾਂ ਉਤੇ ਮਾਣ ਹੈ।
ਅਭੀਜੀਤ ਸਿੰਘ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਵੱਲੋਂ ਉਤਰੀ ਖੇਤਰ 'ਚ ਸਿਹਤ ਸੇਵਾਵਾਂ ਲਈ ਇਹ ਪਹਿਲਾ ਮਾਅਰਕਾ ਨਹੀਂ ਹੈ। ਇਸ ਤੋਂ ਪਹਿਲਾ ਫਲੈਟ ਪੈਨਲ ਕੈਥ ਲੈਬ, ਇੰਟਰਾ ਵਸਕੂਲਰ ਅਲਟਰਾਸਾਉਂਡ, ਰੋਟਾਬਲੇਟਰ ਸਿਸਟਮ, ਕੌਰਨਿਕ ਟੋਟਲ ਉਕਲਿਓਜਨ ਪਰਕਿਊਟੇਨਿਊਸਿਸ ਕਰੌਰਨਰੀ ਇੰਟਰਵੈਂਨਸ਼ਨ, ਫਰੈਕਸਨਲ ਫਲੋ ਰਿਜਰਵ ਅਤੇ ਔਪਟੀਕਲ ਕੋਹਰੈਂਸ ਟੋਮੋਗ੍ਰਾਫੀ ਵਰਗੀਆਂ ਵਿਸ਼ਵ ਪੱਧਰ ਦੀਆਂ ਇਲਾਜ ਵਿਧੀਆਂ ਨੂੰ ਸਭ ਤੋਂ ਪਹਿਲਾ ਫੋਰਟਿਸ 'ਚ ਹੀ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਸੀ।