ਪੋਲਿੰਗ ਬੂਥਾਂ ਦੇ ਨਰੀਖਣ ਸਮੇਂ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 19 ਸਤੰਬਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲਈ ਹੋ ਰਹੀ ਪੋਲਿੰਗ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰ. ਮਨਪ੍ਰੀਤ ਸਿੰਘ ਨੇ ਖੁਦ ਚੋਣ ਬੂਥਾਂ ਦਾ ਨਿਰੀਖਣ ਕੀਤਾ । ਉਨ੍ਹਾਂ ਰਾਮਪੁਰਾ , ਖੂਈ ਖੇੜਾ , ਨਿਹਾਲ ਖੇੜਾ , ਚੂਹੜੀ ਵਾਲਾ ਧੰਨਾ ਦੇ ਪੋਲਿੰਗ ਬੂਥਾਂ ਉੱਪਰ ਪੁੱਜ ਕੇ ਜਿੱਥੇ ਪੋਲਿੰਗ ਅਮਲੇ ਨਾਲ ਗੱਲਬਾਤ ਕੀਤੀ ਵੋਟਰਾਂ ਨਾਲ ਵੀ ਗੱਲਬਾਤ ਕੀਤੀ ।ਇਸ ਮੌਕੇ ਉਹਨਾਂ ਕਿਹਾ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ । ਚੋਣ ਅਮਲ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਬਾਅਦ ਦੁਪਹਿਰ 3 ਵਜੇ ਤੱਕ 56 ਫੀਸਦੀ ਵੋਟ ਪੋਲ ਹੋ ਚੁੱਕੇ ਸਨ ।