ਫ਼ਿਰੋਜ਼ਪੁਰ, 19 ਸਤੰਬਰ 2018 - ਫਿਰੋਜ਼ਪੁਰ ਦੇ ਪਿੰਡ ਢੀਂਡਸਾ 'ਚ ਬੂਥਾ ਕੈਪਚਰਿੰਗ ਨੂੰ ਲੈ ਕੇ ਅਕਾਲੀ-ਕਾਂਗਰਸੀਆਂ ਵਿਚਕਾਰ ਪਥਰਾਅ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਦੌਰਾਨ ਜਗਸੀਰ ਸਿੰਘ ਅਤੇ ਕਰਨਵੀਰ ਸਿੰਘ ਨਾਮ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਉਕਤ ਵਿਅਕਤੀਆਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦੇ ਸਮਰਥਕਾਂ ਵੱਲੋਂ ਬੂਥ ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰਨ ਸਮੇਂ ਉਨ੍ਹਾਂ ਤੇ ਹਮਲਾ ਕਰਕੇ ਸੱਟਾ ਮਾਰੀਆਂ ਗਈਆਂ ਹਨ।