ਫ਼ਾਜ਼ਿਲਕਾ, 19 ਸਤੰਬਰ 2018 - ਫਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੋਟਰ ਸਾਈਕਲ ਦੇ ਪਰਖਚੇ ਉਡ ਗਏ ਇਹ ਹਾਦਸਾ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ। ਤਿੰਨੋ ਨੌਜਵਾਨਾਂ ਦੀ ਉਮਰ 17 ਤੋਂ 20 ਸਾਲ ਦੇ ਕਰੀਬ ਹੈ। ਜੋ ਕਿ ਆਪਸ ਵਿਚ ਦੋਸਤ ਸਨ
ਮਿਲੀ ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰੀ ਟਰਾਲੀ ਲਿਜਾ ਰਿਹਾ ਸੋਨਾਲੀਕਾ ਟਰੈਕਟਰ ਜੋ ਕਿ ਪਿੰਡ ਜੱਟ ਵਾਲੀ ਤੋਂ ਪਿੰਡ ਰਾਣਾ ਨੂੰ ਜਾ ਰਿਹਾ ਸੀ। ਰਾਣਾ ਵਾਲੇ ਪਾਸੇ ਤੋਂ ਤਿੰਨ ਨੌਜਵਾਨ ਰਾਜਵਿੰਦਰ ਸਿੰਘ ਰਿੰਪੀ (19) ਨਿਵਾਸੀ ਮਿਆਨੀ ਬਸਤੀ, ਯੁਵਰਾਜ ਸਿੰਘ (20) ਪਿੰਡ ਰਾਣਾ ਅਤੇ ਸੰਜੇ (19) ਵਾਸੀ ਪਿੰਡ ਰਾਣਾ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਇਹ ਟੱਕਰ ਆਹਮੋ ਸਾਹਮਣੇ ਹੋਈ ਹੈ। ਸਥਾਨਕ ਲੋਕਾਂ ਅਨੁਸਾਰ ਟੱਕਰ ਇਹਨੀ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਲੋਕਾਂ ਅਨੁਸਾਰ ਮੋਟਰਸਾਈਕਲ ਰਾਜਵਿੰਦਰ ਸਿੰਘ ਜੋ ਕਿ ਪਿੰਡ ਮਿਆਣੀ ਦਾ ਵਸਨੀਕ ਹੈ ਚਲਾ ਰਿਹਾ ਸੀ। ਘਟਨਾ ਦੌਰਾਨ ਰਾਜਵਿੰਦਰ ਸਿੰਘ ਰਿੰਪੀ ਦੀ ਮੋਕੇ 'ਤੇ ਮੌਤ ਹੋ ਗਈ। ਜਦੋਂ ਕਿ ਦੂਜੇ ਦੋਵਾਂ ਨੌਜਵਾਨਾਂ ਯੁਵਰਾਜ ਸਿੰਘ ਅਤੇ ਸੰਜੇ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨਾਂ ਦੀਆਂ ਲਾਸ਼ਾ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿਤਾ ਹੈ।
ਉਥੇ ਹੀ ਮੋਕੇ ਤੇ ਪੁਜੇ ਪੁਲਿਸ ਅਧਿਕਾਰੀ ਨੇ ਇਸ ਹਾਦਸੇ ਨੂੰ ਤੇਜ਼ ਰਫਤਾਰ ਨਾਲ ਹੋਣਾ ਦੱਸਿਆ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਲਾਸ਼ਾ ਨੂੰ ਕਬਜੇ ਵਿਚ ਲੈਕੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੀ ਮੋਤ ਹੋ ਗਈ ਹੈ ਅਤੇ ਹਾਦਸੇ ਤੋਂ ਬਾਅਦ ਮੋਟਰ ਸਾਈਕਲ ਨੂੰ ਅੱਗ ਲੱਗ ਗਈ ।