ਸੰਕੇਤਕ ਤਸਵੀਰ
ਚੋਧਰੀ ਮਨਸੂਰ ਘਨੋਕੇ
ਕਾਦੀਆਂ, 19 ਸਤੰਬਰ 2018 : ਦੁਨੀਆਂ ਵਿਚ ਸਰਿਆਂ ਤੋਂ ਵੱਧ ਵਫਾਦਾਰ ਸਮਝੇ ਜਾਣ ਵਾਲੇ ਜਾਨਵਰ ਕੁੱਤਿਆਂ ਦਾ ਰਾਸ਼ਟਰੀ ਪੱਧਰ ਤੇ ਡਾਗ ਸ਼ੋਅ 30 ਸਤੰਬਰ ਨੂੰ ਮਿਲੇਨੀਅਮ ਪਬਲਿਕ ਸਕੂਲ ਬਟਾਲਾ ਵਿਖੇ ਆਯਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ 60 ਨਸਲਾਂ ਦੇ 250 ਦੇ ਕਰੀਬ ਕੁੱਤੇ ਭਾਗ ਲੈਣਗੇ ਇਹ ਜਾਣਕਾਰੀ ਦਿੰਦਿਆਂ ਕੈਨਲ ਕਲਬ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਲੁਥਰਾ ਨੇ ਦਸਿਆ ਕਿ ਇਸ ਪ੍ਰਤੀਯੋਗਤਾ ਡਾਗ ਸ਼ੋ ਵਿਚ ਪੰਜਾਬ ਦੇ ਸਾਰੇ ਜਿਹਨਾਂ ਵਿਚ ਅਮ੍ਰਿਤਸਰ , ਜਾਲੰਧਰ , ਚੰਡੀਗੜ ,ਮੋਗਾ , ਕੋਟਕਪੂਰਾ ਅੰਬਾਲਾ ,ਲੁਧਿਆਨਾ , ਰਿਵਾੜੀ ਤੋਂ ਇਲਾਵਾ ਰਾਜਸਥਾਨ , ਹਿਮਾਚਲ , ਹਰਿਆਣਾ , ਦਿੱਲੀ , ਚੇਨਈ ,ਜੰਮੂ ਅਤੇ ਕਸ਼ਮੀਰ ਸਮੇਤ ਓਤਰੀ ਭਾਰਤ ਦੇ ਹੋਰਨਾਂ ਰਾਜਾਂ ਤੋਂ ਵੀ ਕੁੱਤੇ ਇਸ ਡਾਗ ਸ਼ੋ ਵਿਚ ਭਾਗ ਲੈਣ ਲਈ ਗੋਲਡਨ ਰੈਡ ਰੋਵਰ ,ਕੋਕਰ ਸਪੈਨੀਅਰ , ਦੋਸ਼ ਹਾਓਂਡ ,ਬ੍ਰਿਟਿਸ਼ ਬੁਲ ਡਾਗ ਫਰੈਂਚ ਬੁੱਲ ਡਾਗ , ਅਮੈਰੀਕਨ ਸਟੈਫਰਡ ਸ਼ਾਇਰ ਨਸਲਾਂ ਦੇ ਕੁੱਤੇ ਸ਼ਾਮਿਲ ਹੋਣਗੇ ਓਹਨਾਂ ਦਸਿਆ ਕਿ ਇਹਨਾਂ ਕੁਤਿਆਂ ਦੀ ਕੀਮਤ 10 ਲੱਖ ਤੋਂ 16 ਲੱਖ ਤਕ ਦੀ ਹੋਵੇਗੀ ਓਹਨਾਂ ਇਹ ਵੀ ਦਸਿਆ ਕਿ ਓਹਨਾਂ ਦੇ ਕਲਬ ਵਲੋਂ ਇਹ ਤੀਜਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਚੈਂਪੀਅਨ ਰਹਿ ਚੁਕਿਆ ਅਕੀਤਾ ਨਸਲ ਦਾ ਹੈਮਰ ਕੁੱਤਾ ਵੀ ਡਾਗ ਸ਼ੋ ਵਿਚ ਸ਼ਾਮਿਲ ਹੋਵੇਗਾ ਇਸ ਡਾਗ ਸ਼ੋ ਵਿਚ ਕੈਨਲ ਕਲਬ ਆਫ ਇੰਡੀਆ ਚੇਨਈ ਦੇ ਵਾਈਸ ਚੇਅਰਮੈਨ ਕੇ ਕੇ ਤ੍ਰਿਵੇਦੀ ਜੱਜ ਦੀ ਭੂਮਿਕਾ ਨਿਭਾਓਣਗੇ ਇਸ ਡਾਗ ਸ਼ੋ ਵਿਚ ਜੋ ਕੁੱਤੇ ਵਧੀਆ ਪ੍ਰਦਰਸ਼ਨ ਕਰਨਗੇ ਓਹਨਾਂ ਨੂ ਸਨਮਾਨਿਤ ਵੀ ਕੀਤਾ ਜਾਵੇਗਾ ਇਸ ਮੋਕੇ ਤੇ ਓਹਨਾਂ ਨੇ ਸਮੂਹ ਜਿਲਾ ਨਿਵਾਸੀਆਂ ਨੂੰ ਇਸ ਡਾਗ ਸ਼ੋ ਵਿਚ ਭਾਗ ਲੈਣ ਲਈ ਸੱਦਾ ਦਿਤਾ ਹੈ।
ਇਸ ਮੋਕੇ ਤੇ ਓਹਨਾਂ ਦੇ ਨਾਲ ਸੁਰਿੰਦਰ ਭਾਟੀਆ , ਸੰਦੀਪ ਖੋਸਲਾ ,ਚੇਅਰਮੈਨ ਹਿੱਮਤ ਸਿੰਘ , ਗੁਰਮੀਤ ਸਿੰਘ , ਦਿਲਸ਼ੇਰ ਸਿੰਘ , ਸਚਿਨ ਲੁਥਰਾ , ਜਸਕੀਰਤ ਰਿਆੜ ,ਦੁਰਲੱਭ ਜੀਤ ਸਿੰਘ , ਪ੍ਰਦੀਪ ਸੈਣੀ ,ਗੁਰਿੰਦਰ ਸਿੰਘ ਆਦਿ ਹਾਜਿਰ ਸੀ
ਡਾਗ ਸ਼ੋ ਸੰਬਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੇਵਲ ਕ੍ਰਿਸ਼ਨ ਲੁਥਰਾ , ਸਚਿਨ ਲੁਥਰਾ , ਸੁਰਿੰਦਰ ਭਾਟੀਆ ਅਤੇ ਸੰਦੀਪ ਖੋਸਲਾ