ਉਦੈਵੀਰ ਸਿੰਘ ਸਿੱਧੂ ਵਲੋਂ ਸ਼ਬਜੀ ਮੰਡੀ ਵਿਖੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਝੋਨੇ ਦੀ ਆਮਦ ਦੇ ਮੱਦੇਨਜ਼ਰ ਖਰੀਦ ਕੇਂਦਰਾਂ ਦੀ ਕਰਵਾਈ ਗਈ ਸਫ਼ਾਈ
ਸ਼ਬਜੀ ਮੰਡੀ ਵਿੱਚ ਵੰਡੇ ਗਏ ਕੱਪੜੇ ਦੇ ਥੈਲੇ
ਬਠਿੰਡਾ, 18 ਸਤੰਬਰ ( ਅਮ੍ਰਿਤਪਾਲ ਬਰਾੜ ) : ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਹੈ ਮੁਹਿੰਮ ਤਹਿਤ ਅੱਜ ਨਗਰ ਨਿਗਮ ਬਠਿੰਡਾ ਵਲੋਂ ਸਥਾਨਕ ਬੱਸ ਅੱਡੇ ਦੀ ਸਫ਼ਾਈ ਕਰਵਾਈ ਗਈ। 'ਸਾਰੇ ਰੋਗਾਂ ਦੀ ਇੱਕ ਦਵਾਈ, ਘਰ-ਘਰ ਵਿਚ ਹੋਵੇ ਸਫ਼ਾਈ' ਦੇ ਨਾਰੇ ਲਗਾਉਂਦਿਆਂ ਬਠਿੰਡਾ ਵਿਕਾਸ ਮੰਚ ਦੇ ਵਲੰਟੀਅਰ, ਪੀ.ਆਰ.ਟੀ.ਸੀ. ਦੇ ਸਟਾਫ਼ ਅਤੇ ਨਗਰ ਨਿਗਮ ਦੇ ਸਟਾਫ਼ ਨੇ ਬੱਸ ਅੱਡੇ ਦੀ ਸਫ਼ਾਈ ਕੀਤੀ।
ਇਸੇ ਤਰਾਂ ਨਗਰ ਨਿਗਮ ਵਲੋਂ ਸ਼ਿਵ ਕਲੋਨੀ ਵਿਖੇ ਸਵੱਛਤਾ ਹੀ ਸੇਵਾ ਹੈ ਦੀ ਰੈਲੀ ਕੱਢੀ ਗਈ। ਸ਼ਿਵ ਕਲੋਨ ਪਾਰਕ ਤੋਂ ਹੁੰਦੇ ਹੋਏ ਬਰਨਾਲਾ ਬਾਈਪਾਸ ਤੱਕ ਜਾਣ ਵਾਲੀ ਰੈਲੀ ਦਾ ਮੁੱਖ ਸੁਨੇਹਾ ਸਾਫ਼-ਸਫ਼ਾਈ ਸੀ।
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕੋਟਸ਼ਮੀਰ ਦੇ ਖਰੀਦ ਕੇਂਦਰ ਵਿਖੇ ਝੋਨੇ ਦੀ ਆਮਦ ਨੂੰ ਮੁੱਖ ਰਖਦੇ ਹੋਏ ਸਫ਼ਾਈ ਕਰਵਾਈ ਗਈ। ਇਸੇ ਤਰਾਂ ਕੋਟਸ਼ਮੀਰ ਨਗਰ ਪੰਚਾਇਤ, ਰਾਮਪੁਰਾ ਨਗਰ ਪੰਚਾਇਤ, ਰਾਮਾਂ ਮੰਡੀ ਆਦਿ ਇਲਾਕਿਆਂ ਵਿੱਚ ਸਫ਼ਾਈ ਕਰਵਾਈ ਗਈ। ਮਹਿਰਾਜ ਵਿਖੇ ਪਾਰਕਾਂ ਦੀ ਸਫ਼ਾਈ ਅਤੇ ਫ਼ਲ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਰਿਜਨਲ ਟਰਾਂਸਪੋਰਟ ਅਥਾਰਟੀ ਸ਼੍ਰੀ ਉਦੈਵੀਰ ਸਿੰਘ ਸਿੱਧੂ ਵਲੋਂ ਮਿਲੇਨੀਅਮ ਸਕੂਲ ਦੇ ਸਹਿਯੋਗ ਨਾਲ ਬਠਿੰਡਾ ਦੀ ਸ਼ਬਜੀ ਮੰਡੀ ਵਿਖੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕੱਪੜੇ ਦੇ ਥੈਲੇ ਵੀ ਵੰਡੇ ਗਏ।