ਨਵੀਂ ਦਿੱਲੀ, 18 ਸਤੰਬਰ 2018 - ਮੰਗਲਵਾਰ ਨੂੰ ਪੁਲਿਸ ਨੇ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਨੋਜ ਤਿਵਾੜੀ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ। ਕਿਉਂਕਿ ਮਨੋਜ ਤਿਵਾੜੀ ਨੇ ਗੈਰ-ਕਾਨੂੰਨੀ ਢੰਗ ਨਾਲ ਸੀਲਬੰਦ ਘਰ ਦੇ ਜਿੰਦੇ ਨੂੰ ਤੋੜ ਦਿੱਤਾ ਸੀ।
ਡਿਪਟੀ ਕਮਿਸ਼ਨਰ ਪੁਲੀਸ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਗੋਕੁਲਪੁਰੀ ਥਾਣੇ 'ਚ ਐਮ.ਸੀ.ਡੀ. ਡਿਪਟੀ ਡਾਇਰੈਕਟਰ ਦੀ ਸ਼ਿਕਾਇਤ 'ਤੇ ਮਨੋਜ ਤਿਵਾੜੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਤਿਵਾੜੀ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋਇਆ ਜਿਸ ਵਿਚ ਉਹ ਐਤਵਾਰ ਨੂੰ ਗੋਕੁਲਪੁਰੀ ਚ ਆਪਣੀ ਫੇਰੀ ਦੌਰਾਨ ਇਕ ਅਣਅਧਿਕਾਰਤ ਕਾਲੋਨੀ ਵਿਚ ਇਕ ਮਕਾਨ ਦਾ ਸੀਲ ਬੰਦ ਜਿੰਦਾ ਤੋੜ ਦੇ ਨਜ਼ਰ ਆਏ ਸਨ।