ਸਰੀ, ਕੈਨੇਡਾ, 18 ਸਤੰਬਰ 2018 - ਪੰਜਾਬ ਭਵਨ ਕਨੈਡਾ ਆਪਣੀਆਂ ਸਾਹਿਤਕ ਤੰਦਾਂ ਨੂੰ ਮਜ਼ਬੂਤੀ ਨਾਲ ਜੋੜਨ ਲਈ ਸਿੰਘਾਪੁਰ, ਫਿਲਪਾਈਨ, ਮਲੇਸ਼ੀਆ, ਇਡੋਨੇਸ਼ੀਆ ਅਤੇ ਥਾਈਲੈਂਡ 'ਚ ਪੰਜਾਬੀ ਸਾਹਿਤ ਦੇ ਪਸਾਰੇ ਲਈ ਯਤਨ ਕਰ ਰਿਹਾ ਹੈ । ਇਸ ਲਈ ਸੁੱਖੀ ਬਾਠ ਕੈਨੇਡਾ ਨੇ ਇੰਨ੍ਹਾਂ ਮੁਲਕਾਂ 'ਚ ਵਸਦੇ ਪੰਜਾਬੀ ਭਾਈਚਾਰੇ ਕੋਲ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ, ਮਿੱਤਰ ਜਾਂ ਕੋਈ ਖੁਦ ਇੰਨ੍ਹਾਂ ਮੁਲਕਾਂ 'ਚ ਵਸਦਾ ਹੈ ਤੇ ਸਾਹਿਤਕਾਰ, ਸਾਹਿਤ ਸੰਸਥਾ ਨੂੰ ਜਾਣਦਾ ਜਾਂ ਫਿਰ ਖੁਦ ਸਾਹਿਤਕਾਰ ਹੈ, ਉਹ ਸੁੱਖੀ ਬਾਠ ਨਾਲ ਹੇਠ ਦਿੱਤੇ ਪਤੇ 'ਤੇ ਸੰਪਰਕ ਕਰ ਸਕਦਾ ਹੈ।
ਸੁੱਖੀ ਬੱਠ ਨੇ ਕਿਹਾ ਕਿ ਉਨ੍ਹਾਂ ਸ਼ਖਸੀਅਤਾਂ ਨੂੰ ਉਹ ਸਾਹਿਤਕ ਭਾਈਚਾਰੇ ਦੇ ਵੱਡੇ ਪਰਿਵਾਰ 'ਚ ਸ਼ਾਮਲ ਕਰ ਉਨ੍ਹਾਂ ਨੂੰ ਇਸ ਪਰਿਵਾਰ ਦਾ ਹਿੱਸਾ ਬਣਾਉਣਗੇ।
ਸੁੱਖੀ ਬਾਠ ਨਾਲ ਸੰਪਰਕ ਇਸ ਨੰਬਰ ਤੇ ਈਮੇਲ ਰਾਹੀਂ ਕੀਤਾ ਜਾ ਸਕਦਾ ਹੈ :-
1-604-580-1000 Email Info@punjabbhawan.ca