ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਦੇ ਕੈਂਪਸ ਪਹੁੰਚੇ ਸਰਗੁਣ ਮਹਿਤਾ ਅਤੇ ਐਮੀ ਵਿਰਕ
ਪੰਜਾਬੀਆਂ ਦੀ ਚਹੇਤੀ ਅਦਾਕਾਰਾ ਸਰਗੁਣ ਮਹਿਤਾ ਅਤੇ ਚਰਚਿਤ ਗਾਇਕ-ਅਦਾਕਾਰ ਐਮੀ ਵਿਰਕ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਦੇ ਕੈਂਪਸ ਇੱਕ ਸ਼ਾਨਦਾਰ ਸੰਗੀਤਕ ਸ਼ਾਮ ਦੇ ਦੌਰਾਨ ਪਹੁੰਚੇ ਅਤੇ ਇੱਥੋਂ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਆਪਣੀਆਂ ਹਿੱਟ ਫਿਲਮਾਂ ਦੇ ਗੀਤਾਂ ਦੇ ਬੋਲਾਂ 'ਤੇ ਥਿਰਕਦਿਆਂ ਸਰਗੁਣ ਮਹਿਤਾ ਦਰਸ਼ਕਾਂ ਦੇ ਦਿਲਾਂ 'ਤੇ ਛਾ ਗਈ, ਇਸਦੇ ਨਾਲ ਹੀ ਗਾਇਕ ਐਮੀ ਵਿਰਕ ਨੇ ਵੀ ਆਪਣੇ ਪ੍ਰਸਿੱਧ ਗੀਤਾਂ ਜ਼ਿੰਦਾਬਾਦ ਯਾਰੀਆਂ, ਡੇਟ, ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਨਾਲ ਮਾਹੌਲ ਜੋਸ਼ ਭਰਪੂਰ ਕਰ ਦਿੱਤਾ।
ਦੋਹਾਂ ਫਿਲਮੀ ਸਿਤਾਰਿਆਂ ਨੇ ਆਪਣੀ ਨਵੀਂ ਆ ਰਹੀ ਫਿਲਮ 'ਕਿਸਮਤ' ਦੇ ਬਾਰੇ ਦੱਸਦਿਆਂ ਕਿਹਾ ਕਿ ਇਹ ਫਿਲਮ ਬੇਹੱਦ ਰੋਮਾਂਚਕ ਕਹਾਣੀ ਵਾਲੀ ਇੱਕ ਇਮੋਸ਼ਨਲ- ਰੋਮਾਂਟਿਕ ਫਿਲਮ ਹੈ ਜੋ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਬੇਹੱਦ ਪਸੰਦ ਆਏਗੀ। ਪੂਰੇ ਪ੍ਰੋਗਰਾਮ ਦੌਰਾਨ ਚਹਿਲ-ਪਹਿਲ ਅਤੇ ਗਰਮ ਜੋਸ਼ੀ ਬਣੀ ਰਹੀ। ਉਹਨਾਂ ਤੋਂ ਪਹਿਲਾਂ ਨੋਜਵਾਨ ਗੁਰਨਾਮ ਭੁੱਲਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਆਪਣੇ ਗੀਤ ਡਾਇਮੰਡ, ਲਾਣੇਦਾਰਨੀਏ, ਫੋਨ ਮਾਰਦੀ ਸੁਣਾ ਕੇ ਵਿਦਿਆਰਥੀਆਂ ਨੂੰ ਕੀਲ ਕੇ ਰੱਖ ਦਿੱਤਾ। ਸਮਾਗਮ ਦੌਰਾਨ ਪਹੁੰਚੇ ਗਾਇਕ ਬੀ ਪ੍ਰੈਂਕ ਨੇ ਆਪਣੇ ਗੀਤ ਮਸਤਾਨੀ, ਬੇਵਫਾਈ, ਦਾ ਲੰਡਰਸ ਨੇ ਫਰੂਟ ਵਰਗੀ, ਕਹਾਣੀ ਘਰ ਘਰ ਦੀ, ਗੁਰਨਜ਼ਰ ਨੇ ਕੋਈ ਵੀ ਨਹੀ, ਇਜ਼ਹਾਰ ਅਤੇ ਮੀਤ ਕੌਰ ਹੈਸ਼-ਟੈਗ, ਮੋਹਾਲੀ ਵਾਲਾ ਨਾਲ ਪੂਰਾ ਕੈਂਪਸ ਨੱਚਣ ਲਾਈ ਰੱਖਿਆ। ਪੂਰੇ ਸੀਯੂ ਕੈਂਪਸ ਵਿੱਚ ਪੰਜਾਬੀ ਗੀਤਾਂ ਦਾ ਜਾਦੂ ਛਾਇਆ ਰਿਹਾ।