ਨਵੀਂ ਦਿੱਲੀ, 18 ਸਤੰਬਰ 2018 - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਹਫਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ ਨਾਲ ਗੱਲਬਾਤ ਦੀ ਸਥਿਤੀ ਜਾਣਨ ਬਾਬਤ ਚਿੱਠੀ ਲਿਖੀ ਸੀ, ਜਿਸਦੇ ਜਵਾਬ ਵਜੋਂ ਸੁਸ਼ਮਾ ਸਵਰਾਜ ਨੇ ਹਰਸਿਮਰਤ ਬਾਦਲ ਨੂੰ ਜਵਾਬ ਦਿੰਦਿਆਂ ਚਿੱਠੀ ਲਿਖ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਉਂ ਕੋਈ ਵੀ ਰਸਮੀ ਤੌਰ 'ਤੇ ਗੱਲ ਚਲਾਈ ਨਹੀਂ ਗਈ।
ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿਚ ਅੱਜ ਪ੍ਰੈੱਸ ਵਾਰਤਾ ਕਰਦਿਆਂ ਕਿਹਾ ਕਿ ਸਿੱਧੂ ਨੂੰ ਸੁਸ਼ਮਾ ਸਵਰਾਜ ਕੋਲੋਂ ਝਾੜ ਪਈ ਹੈ ਕਿ ੳਸਨੇ ਨਿਯਮ ਤੋੜੇ ਹਨ ਤੇ ਉਹ ਸਿੱਧੂ ਨਾਲ ਗੱਲ ਨਹੀਂ ਕਰੇਗੀ। ਦੱਸ ਦੇਈਏ ਕਿ ਬੀਤੇ ਕੱਲ੍ਹ ਹੀ ਬੀਬੀ ਬਾਦਲ ਨੇ ਇਸੇ ਮੁੱਦੇ 'ਤੇ ਇੱਕ ਟਵੀਟ ਵੀ ਕੀਤਾ ਸੀ ਜਿਸ ਵਿਚ ਲਿਖਿਆ ਸੀ ਕਿ ਸਿੱਧੂ ਨੂੰ ਵਿਦੇਸ਼ ਮੰਤਰੀ ਨੇ ਕਰਤਾਪੁਰ ਲਾਂਘੇ ਦੇ ਮਸਲੇ 'ਤੇ ਝਾੜ ਪਾਈ ਹੈ। ਹਾਲਾਂਕਿ ਸੁਸ਼ਮਾ ਸਵਰਾਜ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲਿਖੀ ਚਿੱਠੀ ਮੀਡੀਆ ਸਾਹਮਣੇ ਆਈ ਤਾਂ ਉਸ 'ਚ ਸਪਸ਼ਟ ਹੋਇਆ ਕਿ ਸੁਸ਼ਮਾ ਵੱਲੋਂ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।ਹਰਸਿਮਰਤ ਬਾਦਲ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਜ਼ੁਬਾਨੀ ਉਸਨੂੰ ਇਹ ਗੱਲ ਦੱਸੀ ਹੈ ਕਿ ਉਸ ਵੱਲੋਂ ਸਿੱਧੂ ਨੂੰ ਝਾੜ ਪਾਈ ਗਈ ਹੈ। ਬੀਬੀ ਬਾਦਲ ਨੇ ਕਿਹਾ ਕਿ ਐਮ.ਐਸ ਗਿੱਲ ਸੁਸ਼ਮਾ ਸਵਰਾਜ ਨੂੰ ਮਿਲਣ ਗਏ ਸਨ, ਪਰ ਸਿੱਧੂ ਉਦਾਂ ਹੀ ਉਨ੍ਹਾਂ ਨਾਲ ਸੁਸ਼ਮਾ ਨੂੰ ਮਿਲਣ ਚਲੇ ਗਏ।
ਸੁਸ਼ਮਾ ਵੱਲੋਂ ਆਈ ਚਿੱਠੀ 'ਚ ਇੰਨਾ ਜਰੂਰ ਲਿਖਿਆ ਹੈ ਕਿ 1974 ਬਾਈਲੇਟਰਲ ਪ੍ਰੋਟੋਕੋਲ ਤਹਿਤ ਭਾਰਤ ਪਾਕਿਸਤਾਨ ਨਾਲ ਕਈ ਵਾਰ ਇਸ ਲਾਂਘੇ ਬਾਰੇ ਗੱਲਬਾਤ ਕਰਦਾ ਆ ਰਿਹਾ ਹੈ ਤੇ ਪਾਕਿਸਤਾਨ ਵੱਲੋਂ ਇਸ ਬਾਰੇ ਕੋਈ ਵੀ ਰਸਮੀ ਗੱਲਬਾਤ ਨਹੀਂ ਕੀਤੀ ਗਈ।
ਸੁਸ਼ਮਾ ਵੱਲੋਂ ਹਰਸਿਮਰਤ ਬਾਦਲ ਦੀ ਚਿੱਠੀ ਦਾ ਜਵਾਬ ਪੜ੍ਹਨ ਲਈ ਹੇਠ ਦੇਖੋ :-