ਕੇਜਰੀਵਾਲ ਵੱਲੋਂ ਡਾਕਟਰ ਗਾਂਧੀ ਨੂੰ ਵੀ ਮਨਾ ਕੇ ਵਾਪਸ ਆਪ ਵਿੱਚ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ
ਡਾਕਟਰ ਗਾਂਧੀ ਨੂੰ ਵੀ ਮਨਾਉਣ ਦੀ ਕੋਈ ਕੋਸ਼ਿਸ਼ ਸੰਜੇ ਸਿੰਘ ਪਟਿਆਲੇ ਜਾ ਕੇ ਮਿਲੇ
ਪਟਿਆਲਾ, 18 ਸਤੰਬਰ 2018 - ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੰਜਾਬ ਵਿੱਚ ਖਿੰਡ ਰਹੀ ਪਾਰਟੀ ਨੂੰ ਮੁੜ ਇਕੱਠਾ ਕਰਨ ਅਤੇ ਅਤੇ ਪਾਰਟੀ ਛੱਡ ਚੁੱਕੇ ਜਾਂ ਪਾਰਟੀ ਵਿੱਚੋਂ ਕੱਢੇ ਗਏ ਜਾਂ ਪਾਸੇ ਹੋ ਗਏ ਨੇਤਾਵਾਂ ਨੂੰ ਸੰਪਰਕ ਕਰਕੇ ਮਨਾਉਣ ਦੀ ਕੋਸ਼ਿਸ਼ ਵਜੋਂ ਪਟਿਆਲਾ ਤੋਂ ਐਮ ਪੀ ਡਾ ਧਰਮਵੀਰ ਗਾਂਧੀ ਨੂੰ ਵੀ ਮਨਾਉਣ ਦੇ ਯਤਨ ਸ਼ੁਰੂ ਕੀਤੇ ਗਏ ਹਨ .
ਇਸੇ ਕੋਸ਼ਿਸ਼ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਪਹਿਲਾਂ ਇੰਚਾਰਜ ਰਹੇ ਨੇ ਰੱਟ ਗਾਂਧੀ ਨਾਲ ਪਟਿਆਲੇ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਪਾਰਟੀ ਵਿੱਚ ਆਉਣ ਦੀ ਅਪੀਲ ਕੀਤੀ .ਇਸ ਮੀਟਿੰਗ ਦਾ ਭਾਵੇਂ ਕੋਈ ਬਹੁਤਾ ਸਾਰਥਿਕ ਸਿੱਟਾ ਨਹੀਂ ਨਿਕਲਿਆ ਪ੍ਰੰਤੂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਕੇਂਦਰੀ ਲੀਡਰਸ਼ਿਪ ਦੀ ਕੋਸ਼ਿਸ਼ ਹੈ ਇਹ ਨਜ਼ਰ ਆਉਂਦੀ ਹੈ ਕਿ ਕੇ ਪਾਰਟੀ ਦੇ ਸਾਰੇ ਰੁੱਸੇ ਹੋਏ ਜਾਂ ਛੱਡ ਗਏ ਨੇਤਾਵਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ .
ਡਾਕਟਰ ਧਰਮਵੀਰ ਗਾਂਧੀ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੰਜੇ ਸਿੰਘ ਉਨ੍ਹਾਂ ਕੋਲ ਆਏ ਸਨ .ਪੰਜ ਕੁ ਦਿਨ ਪਹਿਲਾਂ ਉਹ ਪਟਿਆਲੇ ਉਨ੍ਹਾਂ ਨੂੰ ਆ ਕੇ ਮਿਲੇ ਸਨ ਅਤੇ ਪਾਰਟੀ ਵਿੱਚ ਮੁੜ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ ਜਿਸ ਦੇ ਜੁਆਬ ਵਿੱਚ ਮੈਂ ਉਨ੍ਹਾਂ ਨੂੰ ਇਹ ਸਪੱਸ਼ਟ ਕੀਤਾ ਕਿ ਕੇ ਸਾਡਾ ਇਹ ਐਲਾਨਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੀ ਅਸੀਂ ਬਕਾਇਦਾ ਬਕਾਇਦਾ ਪਾਲਿਸੀ ਪ੍ਰੋਗਰਾਮ ਬਣਾ ਚੁੱਕੇ ਹਾਂ ਐਲਾਨ ਚੁੱਕੇ ਹਾਂ ਜਿਸ ਵਿੱਚ ਮੁੱਖ ਮੁੱਦਾ ਇਹ ਹੈ ਕਿ ਕੀ ਪੰਜਾਬ ਨੂੰ ਖੁਦਮੁਖਤਿਆਰੀ ਦਿੱਤੀ ਜਾਵੇ ਅਤੇ ਮੁਲਕ ਦੇ ਵਿੱਚ ਸਹੀ ਢੰਗ ਦਾ ਫੈਡਰਲ ਢਾਂਚਾ ਕਾਇਮ ਹੋਵੇ ਸਾਡੀ ਕੋਸ਼ਿਸ਼ ਇਸ ਮੁੱਦੇ ਤੇ ਹੀ ਲੋਕਾਂ ਨੂੰ ਲਾਮਬੰਦ ਕਰਨ ਅਤੇ ਬਾਕੀ ਹਮ ਖ਼ਿਆਲ ਪਾਰਟੀਆਂ ਤੇ ਘੜਿਆਂ ਜਾਂ ਵਿਅਕਤੀਆਂ ਨੂੰ ਜੋੜਨ ਦੀ ਹੈ .ਡਾ ਗਾਂਧੀ ਨੇ ਦੱਸਿਆ ਕਿ ਕਿ ਉਨ੍ਹਾਂ ਸੰਜੇ ਸਿੰਘ ਨੂੰ ਕਿਹਾ ਕਿ ਉਹ ਸਿਰਫ ਇਸ ਪ੍ਰੋਗਰਾਮ ਤੇ ਹੀ ਗੱਲ ਕਰ ਸਕਦੇ ਹਨ ਜਿਸ ਦੇ ਜੁਆਬ ਵਿੱਚ ਸੰਜੈ ਸਿੰਘ ਨੇ ਕਿਹਾ ਕਿ ਉਹ ਵਿਚਾਰ ਕਰਨਗੇ .ਡਾ ਗਾਂਧੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਅਜਿਹਾ ਹੁੰਗਾਰਾ ਨਹੀਂ ਦਿੱਤਾ ਕਿ ਉਹ ਆਮ ਆਦਮੀ ਨਾਲ ਮੁੜ ਜੁੜਨਗੇ ਹੈ ਉਨ੍ਹਾਂ ਕਿਹਾ ਕਿ ਇੱਕ ਪੰਜਾਬੀ ਅਖ਼ਬਾਰ ਦੇ ਵਿੱਚ ਇਸ ਬਾਰੇ ਜੋ ਖ਼ਬਰ ਛਪੀ ਹੈ ਇਹ ਸਰਾਸਰ ਗਲਤ ਹੈ ਅਤੇ ਅਜੇ ਤੱਕ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ ਕਿ ਮੈਂ ਦੁਬਾਰਾ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ .ਉਂਜ ਉਨ੍ਹਾਂ ਕਿਹਾ ਕਿ ਉਹ ਹਰ ਵੇਲੇ ਆਪਣੇ ਪ੍ਰੋਗਰਾਮ ਅਤੇ ਪਾਲਸੀ ਤੇ ਕਿਸੇ ਨਾਲ ਵੀ ਗੱਲ ਕਰਦੀ ਤਿਆਰ ਹਨ ਕਿਉਂਕਿ ਉਹ ਸਮਝਦੇ ਹਨ ਕਿ ਕਿ ਪੰਜਾਬ ਦੀ ਬੇਹਤਰੀ ਅਤੇ ਪੰਜਾਬ ਦਾ ਭਲਾ ਇਸ ਗੱਲ ਚ ਹੀ ਹੈ ਕਿ ਸੂਬੇ ਨੂੰ ਖ਼ੁਦਮੁਖ਼ਤਾਰੀ ਮਿਲੇ ਅਤੇ ਮੌਜੂਦਾ ਕੇਂਦਰੀ ਕਰਨ ਵਾਲੇ ਪ੍ਰਬੰਧ ਤੋਂ ਛੁਟਕਾਰਾ ਹੋਵੇ ਡਾਕਟਰ ਗਾਂਧੀ ਨੇ ਇਹ ਵੀ ਦੱਸਿਆ ਕਿ ਕਿ ਉਨ੍ਹਾਂ ਨੇ ਸੰਜੇ ਸਿੰਘ ਨੂੰ ਇਹ ਜਤਾਇਆ ਕਿ ਜਿਸ ਤਰ੍ਹਾਂ ਉਹ ਦਿੱਲੀ ਨੂੰ ਇੱਕ ਖ਼ੁਦਮੁਖ਼ਤਾਰ ਸੂਬਾ ਉਸੇ ਤਰ੍ਹਾਂ ਹੀ ਅਸੀਂ ਵੀ ਪੰਜਾਬ ਨੂੰ ਇੱਕ ਖੁਦਮੁਖਤਿਆਰ ਸੂਬਾ ਬਣਿਆ ਦੇਖਣਾ ਚਾਹੁੰਦੇ ਹਾਂ .