(Fresno County Sheriff’s Department mugshot)
ਫਰਿਜ਼ਨੋ, 18 ਸਤੰਬਰ 2018 - ਅਮਰੀਕਾ ਵਿਚ ਬੀਤੇ ਹਫਤੇ 65 ਸਾਲਾ ਵਿਅਕਤੀ ਵੱਲੋਂ ਆਪਣੇ ਹੀ ਕੁੜਮ - ਕੁੜਮਣੀ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ। ਦਰਸ਼ਨ ਸਿੰਘ ਧੰਜਨ ਨੂੰ ਪੁਲੀਸ ਨੇ ਥੋੜ੍ਹੇ ਸਮੇਂ ਬਾਅਦ ਹੀ ਸੜਕ 'ਤੇ ਬੱਸ ਸਟਾਪ ਤੋਂ ਗ੍ਰਿਫਤਾਰ ਕਰ ਲਿਆ ਸੀ ਤੇ ਉਸਨੂੰ ਦੋ ਲੋਕਾਂ ਦੇ ਕਤਲ 'ਚ ਦੋਸ਼ੀ ਠਹਿਰਾਇਆ ਗਿਆ ਸੀ।
ਇਸ ਮਾਮਲੇ 'ਚ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਵਿਦੇਸ਼ੀ ਮੀਡੀਆ ਮੁਤਾਬਕ ਫਰਿਜ਼ਨੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਮੌਤ ਦੀ ਸਜ਼ਾ ਬਾਰੇ ਕੋਈ ਫੈਸਲਾ ਅਜੇ ਕਰਨਾ ਬਾਕੀ ਹੈ।
ਪੁਲੀਸ ਹਾਲੇ ਵੀ ਕਤਲ ਕਰਨ ਪਿੱਛੇ ਧੰਜਲ ਦੀ ਮਨਸ਼ਾ ਬਾਰੇ ਛਾਣਬੀਣ ਕਰ ਰਹੀ ਹੈ। ਪਰ ਸਥਾਨਕ ਮੀਡੀਆ ਨੂੰ ਪੁਲੀਸ ਨੇ ਦੱਸਿਆ ਸੀ ਕਿ ਘਰੇਲੂ ਝਗੜੇ ਕਾਰਨ ਇਹ ਹਾਦਸਾ ਹੋਇਆ। ਕਿਉਂਕਿ ਧੰਜਨ ਆਪਣੇ ਕੁੜਮ ਤੇ ਕੁੜਮਣੀ ਆਪਣੇ ਮੁੰਡੇ ਦੇ ਘਰ ਤੋਂ ਬਾਹਰ ਕਰਨ ਬਾਰੇ ਸੋਚ ਰਿਹਾ ਸੀ।
ਮ੍ਰਿਤਕਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਗਰੀਨ ਕਾਰਡ ਮਿਲਿਆ ਸੀ। ਪੁਲੀਸ ਨੇ ਘਰ 'ਚ ਲੱਗੇ ਸੀਸੀਟੀਵੀ 'ਚ ਕੈਦ ਹੋਈ ਪੂਰੀ ਘਟਨਾ ਦੀ ਫੁਟੇਜ ਜਾਰੀ ਕੀਤੀ ਹੈ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਮ੍ਰਿਤਕ ਪੰਜਾਬੀ ਜੋੜਾ ਸੋਫਿਆਂ 'ਤੇ ਬੈਠਾ ਟੀਵੀ ਦੇਖ ਰਿਹਾ ਸੀ ਜਦੋਂ ਉਨ੍ਹਾਂ ਦੇ ਧੰਜਨ ਨੇ ਗੋਲੀਆਂ ਮਾਰੀਆਂ।