ਚੋਣ ਮੈਦਾਨ ਵਿੰਚਲੇ ਅਹਿਮ ਉਮੀਦਵਾਰ
ਜਗਦੀਸ਼ ਥਿੰਦ
ਫਾਜ਼ਿਲਕਾ / ਫ਼ਿਰੋਜ਼ਪੁਰ
18 ਸਤੰਬਰ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਵਿੱਚ ਜਿੱਥੇ ਕੁੱਝ ਨੇਤਾ ਆਪਨੇ ਧੀਆਂ , ਪੁੱਤਰਾਂ , ਨਿੱਜੀ ਸਕੱਤਰਾਂ , ਪਤੀ (ਘਰਵਾਲਿਆਂ ) ਰਾਜਨੀਤੀ ਦੀ ਪੌੜੀ ਚੜਾਉਣ ਲਈ ਜੁਟੇ ਹੋਏ ਹਨ ਉੱਥੇ ਕੁਝ ਲੋਕਾਂ ਨੇ ਇਸ ਮੌਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੂੰਡਣ ਦੇ ਪ੍ਰਯੋਗ ਕੀਤੇ ਜਾ ਰਹੇ ਹਨ । ਸਾਬਕਾ ਵਿਧਾਇਕ ਫਾਜ਼ਿਲਕਾ ਮਹਿੰਦਰ ਪ੍ਰਤਾਪ ਸਿੰਘ ਰਿਨਵਾ ਨੇ ਆਪਨੇ ਪੁੱਤਰ ਸਿਧਾਰਥ ਰਿਨਵਾਂ ਨੂੰ ਜਿਲਾ ਪ੍ਰੀਸ਼ਦ ਫਾਜ਼ਿਲਕਾ ਲਈ ਖੜ੍ਹਾ ਕੀਤਾ ਤਾਂ ਰਾਜਸੀ ਖੇਤਰ ਦੇ ਓਸੇ ਬੈਚ ਦੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਵੀ ਆਪਨੇ ਪੁੱਤਰ ਹਰਪ੍ਰੀਤ ਰੋਜੀ ਜੋਸਨ ਨੂੰ ਜਲਾਲਾਬਾਦ ਬਲਾਕ ਸੰਮਤੀ ਦੀ ਮੈਂਬਰੀ ਲਈ ਚੋਣ ਮੈਦਾਨ 'ਚੇ ਉਤਾਰਿਆ ਹੈ । ਵਿਧਾਇਕਾ ਫਿਰੋਜਪੁਰ ਦਿਹਾਤੀ ਸਤਿਕਾਰ ਕੌਰ ਗਹਿਰੀ ਦੇ ਪਤੀਦੇਵ ਚਾਹੇ ਰਾਜਸੀ ਤੌਰ ਤੇ ਪੂਰੀਆਂ ਤਾਕਤਾਂ ਰੱਖਦੇ ਹਨ ਪਰ ਖੁੱਦ ਆਪਨਾ ਰਾਜਸੀ ਰੁਤਬਾ ਹਾਸਿਲ ਕਰਨ ਲਈ ਜਿਲਾ ਪ੍ਰੀਸ਼ਦ ਫ਼ਿਰੋਜ਼ਪੁਰ ਦੀ ਚੋਣ ਲੜ ਰਹੇ ਹਨ । ਕਾਂਗਰਸ ਆਗੂ ਅਤੇ ਪ੍ਰਧਾਨ ਟਰੱਕ ਯੂਨੀਅਨ ਰਾਜਬਖਸ਼ ਕੰਬੋਜ ਵੱਲੋਂ ਆਪਨੀ ਪਤਨੀ ਅਨੁਰਾਧਾ੍ ਰਾਣੀ ਨੂੰ ਜਿਲ੍ਹਾ ਪਰੀਸ਼ਦ ਫਾਜ਼ਿਲਕਾ ਲਈ ਚੋਣ ਲੜਾਈ ਜਾ ਰਹੀ ਹੈ ਤਾਂ ੲੇਸੇ ਲੱਧੂਵਾਲਾ ਜੋਨ ਤੋਂ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬੱਬਲ ( ਚੱਕ ਜਾਨੀਸਰ ) ਦੇ ਨੂੰਹ ਜਿਲਾ ਪ੍ਰੀਸ਼ਦ ਫਾਜ਼ਿਲਕਾ ਦੇ ਅਕਾਲੀ ਭਾਜਪਾ ਰਾਜ ਸਮੇੰ ਚੇਅਰਪਰਸਨ ਜਿਲਾ ਪ੍ਰੀਸ਼ਦ ਫਾਜ਼ਿਲਕਾ ਰਹਿ ਚੁੱਕੇ ਸੁਖਮਨਦੀਪ ਕੌਰ ਵੀ ਚੋਣ ਮੈਦਾਨ ਵਿੱਚ ਹੋਣ ਕਾਰਨ ਦੋਨੋਂ ਧਿਰਾਂ ਨੇ ਪੂਰੀ ਵਾਹ ਲਾਈ ਹੋਈ ਹੈ । ਗੁਰੂ ਹਰਸਹਾੲੇ ਹਲਕੇ ਅੰਦਰ ਚਾਹੇ ਜਿਲਾ ਪ੍ਰੀਸ਼ਦ , ਬਲਾਕ ਸੰਮਤੀ ਦੇ ਮੈੰਬਰ ਵਿਵਾਦਿਤ ਪ੍ਰਕਿਰਿਆ ਦੌਰਾਨ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਪਰ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਜੋਨ ਜੋਧਪੁਰ ਤੋਂ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਵੱਲੋਂ ਲੜੀ ਜਾ ਰਹੀ ਜਿਲਾ ਪ੍ਰਸ਼ਦ ਚੋਣ ਸੋਢੀ ਪਰਿਵਾਰ ਲਈ ਵੱਕਾਰ ਦਾ ਸਵਾਲ ਬਣ ਚੁੱਕੀ ਹੈ । ਇਥੇ ਸਾਹਮਣੇ ਅਕਾਲੀ ਉਮੀਦਵਾਰ ਸੁਰਿੰਦਰ ਸਿੰਘ ਪਿੰਡ ਹਜਾਰਾ ਸਿੰਘ ਵਾਲਾ ਤੋਂ ਹੈ । ਕਾਂਗਰਸ ਪਾਰਟੀ ਦੀ ਤਰਫੋੰ ਇਸੇ ਜੋਨ ਤੋਂ ਉਮੀਦਵਾਰ ਗੁਰਭੇਜ ਸਿੰਘ ਟਿੱਬੀ ਦੇ ਨਾਮਜਦਗੀ ਰੱਦ ਹੋਣ ਦੇ ਵਿਵਾਦ ਕਾਰਨ ਇਸ ਜੋਨ ਦੀ ਹਾਰ ਜਿੱਤ ਵੱਲ ਸਭ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ । ਜਸਮੇਲ ਸਿੰਘ ਲਾਡੀ ਗਹਿਰੀ ਜੋ ਕਿ ਚਾਹੇ ਖੁਦ ਵਿਧਾਇਕਾ ਦੇ ਪਤੀ ਹਨ ਪਰ ਆਪਨੇ ਕੋਲ ਕੋਈ ਸੰਵਿਧਾਨਕ ਆਹੁਦਾ ਨਾ ਹੋਣ ਦੀ ''ਕਮੀ" ਮਹਿਸੂਸ ਕਰਦੇ ਹਨ । ਪਿਛਲੇ ਸਮੇਂ ਵਿੱਚ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਲਾਡੀ ਗਹਿਰੀ ਵੱਲੋਂ ਕੀਤੇ ਗੲੇ ਦੌਰੇ ਦਾ ਵਿਵਾਦ ਅਜਿਹਾ ਉਲਝਿਆ ਕਿ ਡਿਪਟੀ ਸੁਪਰਡੈੰਟ ਨੂੰ ਮੁਅੱਤਲ ਕਰਨਾ ਪਿਆ ਅਤੇ ਵਿਰੋਧੀਆਂ ਵੱਲੋਂ ਉਸ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਜਾਣ ਲੱਗੀ । ਹੁਣ ਜਸਮੇਲ ਸਿੰਘ ਲਾਡੀ ਗਹਿਰੀ ਚੇਅਰਮੈਨ ਜਿਲਾ ਪ੍ਰੀਸ਼ਦ ਫ਼ਿਰੋਜ਼ਪੁਰ ਦੀ ਸੀਟ ਪ੍ਰਾਪਤੀ ਲਈ ਚੋਣ ਮੈਦਾਨ ਵਿੱਚ ਹਨ । ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਬੇਟੇ ਹਰਪ੍ਰੀਤ ਰੋਜ਼ੀ ਜੋਸਨ ਸਾਹਮਣੇ ਉਹਨਾਂ ਦੇ ਆਪਨੇ ਪਿੰਡ ਚੱਕ ਸੋਤਰੀਆਂ ( ਬੰਦੀ ਵਾਲਾ ) ਤੋਂ ਹੀ ਕੰਬੋਜ ਪਰਿਵਾਰ ਨਾਲ ਸਬੰਧਤ ਪ੍ਰਵੀਨ ਜਈਆ ਬਤੋਰ ਅਕਾਲੀ ਉਮੀਦਵਾਰ ਚੋਣ ਮੈਦਾਨ ਵਿੱਚ ਹੈ । ਦੋਨੋਂ ਧਿਰਾਂ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਹੈ । ਸਾਬਕਾ ਮੰਤਰੀ ਮਹਿੰਦਰ ਰਿਨਵਾਂ ਦੇ ਬੇਟੇ ਸਿਧਾਰਥ ਰਿਨਵਾਂ ਦੇ ਸਾਹਮਣੇ ਚਾਹੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਕ੍ਰਿਸ਼ਨ ਕੁਮਾਰ ਰਾਹੀਂ ਚੁਣੌਤੀ ਦਿੱਤੀ ਗਈ ਹੈ ਪਰ ਰਿਨਵਾ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਹੈ । ਬਲਾਕ ਸੰਮਤੀ ਫਾਜ਼ਿਲਕਾ ਲਈ ਚੋਣ ਮੈਦਾਨ ਵਿੱਚ ਬਲਕਾਰ ਕੰਬੋਜ ਵੱਲੋਂ ਵੀ ਆਪਨੀ ਚੋਣ ਮੁਹਿੰਮ ਭਖਾਈ ਹੋਈ ਹੈ । ਰਾਏ ਸਿੱਖ ਆਗੂ ਬੂੜ ਸਿੰਘ ਦੇ ਹੱਕ ਵਿੱਚ ਸਤਿੰਦਰ ਜੀਤ ਸਿੰਘ ਮੰਟਾ , ਗੋਲੂ ਗੋਰਾਇਆ ਨੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਹੈ । ਰਾਜ ਬਖਸ਼ ਕੰਬੋਜ ਦੀ ਪਤਨੀ ਲਈ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੋਟਾਂ ਮੰਗੀਅਾਂ ਹਨ ਤਾਂ ਦਵਿੰਦਰ ਸਿੰਘ ਬੱਬਲ ਦੇ ਨੂੰਹ ਲਈ ਬੌਬੀ ਮਾਨ ਅਤੇ ਪੂਰੀ ਅਕਾਲੀ ਲੀਡਰਸ਼ਿੱਪ ਪ੍ਰਚਾਰ ਤੇ ਚੱਲੀ ਹੈ । ਰਾਜ ਬਖਸ਼ ਕੰਬੋਜ ਦੇ ਪੋਸਟਰਾਂ ਉੱਪਰੋਂ ਹੰਸ ਰਾਜ ਜੋਸਨ ਦੀ ਫੋਟੋ ਗਾਇਬ ਹੈ। ਹੰਸ ਰਾਜ ਜੋਸਨ ਦੇ ਨਜਦੀਕੀ ਸੁਭਾਸ਼ ਕੰਬੋਜ ਕਾਲੂ ਵਾਲਾ ਦੀ ਕਾਂਗਰਸ ਟਿਕਟ ਕੱਟੇ ਜਾਣ ਕਾਰਣ ਆਜਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਹਨ । ਜੋਧਪੁਰ ਜਿਲਾ ਪ੍ਰੀਸ਼ਦ ਜੋਨ ਤੋਂ ਕਾਂਗਰਸ ਉਮੀਦਵਾਰ ਨਸੀਬ ਸਿੰਘ ਸੰਧੂ ਦੇ ਹੱਕ ਵਿੱਚ ਗੁਰੂ ਹਰਸਹਾੲੇ ਹਲਕੇ ਤੋਂ ਕੰਬੋਜ , ਰਾੲੇ ਸਿੱਖ ਆਗੂ ਪੈਦਾ ਹੋਈ ਨਰਾਜਗੀ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ । ਇਸ ਚੋਣ ਵਿੱਚ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਸਿਆਸਤ ਦੀ ਪੌੜੀ ਚੜਨ ਲਈ ਚੋਣ ਮੈਦਾਨ ਵਿੱਚ ਉਤਰੇ ਹਨ । ਇਹਨਾਂ ਉਮੀਦਵਾਰਾਂ ਦੇ ਚੋਣ ਨਤੀਜਿਆਂ ਨੇ ਅਗਲੇ ਬੈਚ ਦੀ ਰਾਜਨਿਤਿਕ ਰੂਪਰੇਖਾ ਤੈਅ ਕਰਨੀ ਹੈ । ਦੋਵੇਂ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਚੋਣ ਅਮਲ ਅਮਨ ਅਮਾਨ ਨਾਲ ਨੇਪਰੇ ਚੜਣ ਲਈ ਪੁਖਤਾ ਪ੍ਰਬੰਦ ਕੀਤੇ ਗੲੇ ਹਨ ।