ਅਜਨਾਲਾ, 14 ਸਤੰਬਰ 2018 - ਅਜਨਾਲਾ ਦੇ ਪਿੰਡ ਮਲਕਪੁਰ ਦੀ ਰਹਿਣ ਵਾਲੀ ਲੜਕੀ 'ਤੇ ਦੋ ਨੌਜਵਾਨਾਂ ਵੱਲੋਂ ਤੇਜ਼ਾਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਆਪਣੇ ਕਾਲਜ ਤੋਂ ਘਰ ਪਰਤ ਰਹੀ ਸੀ ਤੇ ਜਦੋਂ ਉਸ 'ਤੇ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਲੜਕੀ ਦੇ ਮੂੰਹ ਦਾ ਸੱਜਾ ਪਾਸਾ ਅਤੇ ਗਰਦਨ ਝੁਲਸਣ ਦੀ ਖਬਰ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਪੀੜਤ ਲੜਕੀ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ।