ਅੰਮ੍ਰਿਤਸਰ, 14 ਸਤੰਬਰ 2018 - ਪੰਜਾਬ ਕਾਂਗਰਸ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਜਿਸ ਦੌਰਾਨ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬ ਖੁਦ ਹਾਜ਼ਰ ਨਹੀਂ ਸਨ ਪਰ ਸਿੱਧੂ ਵਲੋਂ ਬੰਦ ਲਿਫਾਫੇ 'ਚ ਇਹ ਚਿੱਠੀ ਜਥੇਦਾਰ ਲਈ ਸਕੱਤਰੇਤ ਦੇ ਅਮਲੇ ਨੂੰ ਸੌਂਪ ਦਿੱਤੀ।
ਸਿੱਧੂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਚਿੱਠੀ ਹੇਠ ਨੱਥੀ ਹੈ ਜੀ :-