ਜਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਹਰਜੀਤ ਕੌਰ ਸਲਾਣਾ ਤੇ ਸੰਮਤੀ ਉਮੀਦਵਾਰ ਗੁਰਪ੍ਰੀਤ ਸਿੰਘ ਟਿੱਬੀ ਦੇ ਹੱਕ ਵਿੱਚ ਪ੍ਰਚਾਰ ਕਰਨ ਸਮੇਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ
ਅਮਲੋਹ, 14 ਸਤੰਬਰ,(ਦੀਦਾਰ ਗੁਰਨਾ ) ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਸ਼੍ਰੌਮਣੀ ਅਕਾਲ਼ੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਜਿਸ ਤਹਿਤ ਹਰ ਰੋਜ ਹੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਦੋ ਦਰਜਨ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕਰਕੇ ਵੋਟਰਾਂ ਨੂੰ ਸ਼੍ਰੌਮਣੀ ਅਕਾਲ਼ੀ ਦਲ ਦੇ ਹੱਕ ਵਿੱਚ ਪ੍ਰੇਰਿਆ ਜਾ ਰਿਹਾ ਹੈ। ਅੱਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਜਿਲ੍ਹਾ ਪ੍ਰੀਸ਼ਦ ਬੁੱਗਾ ਜੋਨ ਤੋਂ ਉਮੀਦਵਾਰ ਬੀਬੀ ਹਰਜੀਤ ਕੌਰ ਸਲਾਣਾ, ਜਿਲ੍ਹਾ ਪ੍ਰੀਸ਼ਦ ਜੋਨ ਸੋਂਟੀ ਤੋਂ ਉਮੀਦਵਾਰ ਜੱਥੇ ਜਰਨੈਲ ਸਿੰਘ ਮਾਜਰੀ, ਸੰਮਤੀ ਜੋਨ ਭੱਟੋਂ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਟਿੱਬੀ, ਸੰਮਤੀ ਜੋਨ ਬੈਣੀ ਜੇਰ ਤੋਂ ਉਮੀਦਵਾਰ ਮਲਕੀਤ ਸਿੰਘ ਮਾਨਗੜ੍ਹ ਦੇ ਹੱਕ ਵਿੱਚ ਦੋ ਦਰਜਨ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਬੂਰੀ ਤਰਾਂ ਪਛੜ ਚੁੱਕੀ ਹੈ। ਕਿਉਂਕਿ ਜਿੱੱੱਥੇ ਸਰਕਾਰ ਵੱਲੋਂ ਲੋੜਵੰਦਾਂ ਨੂੰ ਮਿਲ ਰਹੀਆਂ ਸਕੀਮਾਂ ਤੋਂ ਕਾਂਗਰਸ ਸਰਕਾਰ ਨੇ ਵਾਂਝਾ ਕਰ ਦਿੱਤਾ ਹੈ ਉੱਥੇ ਵੱਡੀ ਪੱਧਰ ਤੇ ਮੁਲਾਜਮਾ ਨਾਲ ਵੀ ਹਰ ਖੇਤਰ ਵਿੱਚ ਬਹੁਤ ਵੱਡਾ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹਲਕੇ ਦੇ ਲੋਕ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਕਾਂਗਰਸ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਅੱਜ ਇਹਨਾਂ ਮੀਟਿੰਗਾਂ ਨੂੰ ਜਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ, ਸੀਨੀ ਆਗੂ ਡਾ ਰਘੁਬੀਰ ਸ਼ੁਕਲਾ, ਸੀਨੀ ਆਗੂ ਜੋਰਾ ਸਿੰਘ ਗਿੱਲ, ਜਤਿੰਦਰ ਸਿੰਘ ਧਾਲੀਵਾਲ, ਕੇਸਰ ਸਿੰਘ ਸਲਾਣਾ, ਬੇਅੰਤ ਸਿੰਘ ਬੈਣਾ ਨੇ ਵੀ ਸੰਬੋਧਨ ਕੀਤਾ। ਅੱਜ ਰਾਜੂ ਖੰਨਾ ਵੱਲੋਂ ਸੁਵਖਤੇ ਹੀ ਚੋਣ ਪ੍ਰਚਾਰ ਪਿੰਡ ਬਰੀਮਾ ਤੋਂ ਸ਼ੁਰੂ ਕਰਕੇ ਟਿੱਬੀ, ਰਾਈਏਵਾਲ, ਦਨਘੇੜੀ, ਸ਼ੇਰਪੁਰ ਮਾਜਰਾ, ਬੜੈਚਾਂ, ਭੱਟੋਂ, ਅਲੀਪੁਰ ਸੰਦਲ, ਨੂਰਪੁਰਾ, ਬੈਣਾ ਬੁਲੰਦ, ਹਰੀਪੁਰ, ਮਾਨਗੜ੍ਹ, ਬੈਣੀ ਜੇਰ, ਅਲਾਦਾਦਪੁਰ ਅਤੇ ਚੈਹਿਲਾਂ ਪਿੰਡ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਜੱਥੇ ਕੁਲਦੀਪ ਸਿੰਘ ਮਛਰਾਈ, ਜੱਥੇ ਨਿਰਭੈ ਸਿੰਘ ਵਿਰਕ, ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਕਰਮਜੀਤ ਸਿੰਘ ਭਗੜਾਣਾ, ਜੱਥੇ ਲਾਲ ਸਿੰਘ ਬਰੀਮਾ, ਬੋਬੀ ਸਰਪੰਚ, ਗੁਰਮੀਤ ਸਿੰਘ ਭੱਟੋ, ਅਮਰੀਕ ਸਿੰਘ ਮੇਜੀ, ਬਲਵਿੰਦਰ ਸਿੰਘ ਟਿੱਬੀ, ਜਗਤਾਰ ਸਿੰਘ ਜੱਗਾ ਸਰਪੰਚ, ਬਾਬਾ ਭਾਗ ਸਿੰਘ ਰਾਈਏਵਾਲ, ਗੇਜ ਸਿੰਘ ਗੇਜੀ, ਹਰਮਿੰਦਰ ਸਿੰਘ ਦਨਘੇੜੀ, ਮਲਕੀਤ ਸਿੰਘ ਸਾਬਕਾ ਸਰਪੰਚ, ਬੀਬੀ ਨਿਰਮਲਾ ਦੇਵੀ, ਗੁਰਸੇਵਕ ਸਿੰਘ ਦਨਘੇੜੀ, ਕਸ਼ਮੀਰਾ ਸਿੰਘ ਸ਼ੇਰਪੁਰ ਮਾਜਰਾ, ਦਰਸ਼ਨ ਸਿੰਘ ਮਾਜਰਾ, ਮੋਹਨ ਸਿੰਘ ਬੜੈਚਾਂ, ਵਰਿਆਮ ਸਿੰਘ ਬੜੈਚਾਂ, ਧਰਮਜੀਤ ਸਿੰਘ ਬੜੈਚਾਂ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਦਰਬਾਰਾ ਸਿੰਘ ਸਲਾਣਾ, ਰੇਸ਼ਮ ਸਿੰਘ ਛੰਨਾ, ਇੰਦਰਜੀਤ ਸਿੰਘ ਚਤਰਪੁਰਾ, ਕਾਲੀ ਚਰਨ ਭੱਟੋਂ, ਅਵਤਾਰ ਸਿੰਘ ਰਾਣਾ, ਜਸਵੀਰ ਸਿੰਘ ਜੱਸੀ ਅਲੀਪੁਰ, ਇੰਦਰਜੀਤ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਭੰਗੂ, ਸੂਬੇਦਾਰ ਸੂਖਪਾਲ ਸਿੰਘ, ਲੱਕੀ ਨੂਰਪੁਰਾ, ਜਸਵੀਰ ਸਿੰਘ, ਗੁਰਬਖਸ਼ ਸਿੰਘ ਬੈਣਾ, ਕਰਨਪਾਲ ਸਿੰਘ, ਕਰਮ ਸਿੰਘ ਸਰਪੰਚ ਹਰੀਪੁਰ, ਅਸ਼ਨ ਸਿੰਘ ਗਿੱਲ, ਲਾਡੀ ਗਿੱਲ, ਯਾਦਵਿੰਦਰ ਸਿੰਘ ਮਾਨਗੜ੍ਹ, ਹੈਪੀ ਮਾਨਗੜ੍ਹ, ਬਲਦੇਵ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ, ਜੱਥੇ ਕਾਲਾ ਸਿੰਘ ਬੈਣੀ, ਸੁਖਦੇਵ ਸਿੰਘ ਬੈਣੀ, ਲਖਵਿੰਦਰ ਸਿੰਘ ਬੈਣੀ, ਡਾ ਜਸਵੰਤ ਸਿੰਘ ਅਲਾਦਾਦਪੁਰ, ਨਰਿੰਦਰਪਾਲ ਸਿੰਘ ਸਰਪੰਚ, ਜਮਲਾ ਸਿੰਘ ਚੈਹਿਲਾਂ, ਗੁਰਪ੍ਰੀਤ ਸਿੰਘ ਚੈਹਿਲਾਂ, ਬਲਵੀਰ ਸਿੰਘ, ਜੱਥੇ ਅਵਤਾਰ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਹਰਮਿੰਦਰ ਸਿੰਘ ਕੁੰਭੜਾ, ਭਿੰਦਰ ਸਿੰਘ ਮੰਡੀ, ਕੋਸ਼ਲ ਮਿਸ਼ਰਾ, ਮੋਹਨ ਸਿੰਘ ਚਤਰਪੁਰਾ, ਸੁਰਜੀਤ ਸਿੰਘ ਬਰੋਂਗਾ, ਜੱਥੇ ਬਲਵੰਤ ਸਿੰਘ ਮਾਨ, ਮਨਜੀਤ ਸਿੰਘ ਚਤਰਪੁਰਾ, ਬੀਬੀ ਦਲਵੀਰ ਕੌਰ ਹਰੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਤੇ ਆਗੂ ਹਾਜਰ ਸਨ।