ਸੰਸਦ ਗੁਰਜੀਤ ਸਿੰਘ ਔਜਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਸੁਖਬੀਰ ਸਿੰਘ ਮਾੜੀਮੇਘਾ, ਮਨੋਜ ਸੇਰੋਅਨ ਆਦਿ
ਭਿੱਖੀਵਿੰਡ 18 ਅਗਸਤ 2018 (ਹਰਜਿੰਦਰ ਸਿੰਘ ਗੋਲ੍ਹਣ): ਕਾਂਗਰਸ ਪਾਰਟੀ ਦੇ ਸੰਸਦ ਗੁਰਜੀਤ ਸਿੰਘ ਔਜਲਾ ਦੀ ਆਸਟ੍ਰੇਲੀਆ ਫੇਰੀ ਦੌਰਾਨ ਮੈਲਬੋਰਨ ਏਅਰਪੋਰਟ ਪਹੰੁਚਣ ‘ਤੇ ਕਾਂਗਰਸ ਪਾਰਟੀ ਆਸਟ੍ਰੇਲੀਆ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ, ਆਈ.ੳ.ਸੀ ਕਾਂਗਰਸ ਪ੍ਰਧਾਨ ਮਨੋਜ ਸੇਰੋਅਨ, ਸੱਤੀ ਗਰੇਵਾਲ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਡੋਡ, ਦਿਲਬਾਗ ਸਿੰਘ ਮਾਨ, ਅਜਵਿੰਦਰ ਜੌਹਲ, ਹਰਪਾਲ ਸੰਧੂ ਸਮੇਤ ਸੈਕੜੇਂ ਦੀ ਤਾਦਾਤ ‘ਚ ਕਾਂਗਰਸ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਏਅਰ ਏਸ਼ੀਆ ਦੀ ਪਹਿਲੀ ਫਲਾਇਟ ਰਾਂਹੀ ਅੰਮ੍ਰਿਤਸਰ ਤੋਂ ਸਿੱਧੇ ਮੈਲਬੋਰਨ ਪਹੰੁਚੇਂ ਐਮ.ਸੀ ਗੁਰਜੀਤ ਸਿੰਘ ਔਜਲਾ ਨੂੰ ਸੁਖਬੀਰ ਸਿੰਘ ਸੰਧੂ ਆਦਿ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ ਗਿਆ। ਮੈਲਬੋਰਨ ਤੋਂ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਆਸਟ੍ਰੇਲੀਆ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਨੇ ਕਿਹਾ ਕਿ ਐਮ.ਪੀ ਗੁਰਜੀਤ ਸਿੰਘ ਔਜਲਾ ਦੋ ਹਫਤੇ ਵਾਸਤੇ ਆਸਟ੍ਰੇਲੀਆ ਦੌਰੇ ‘ਤੇ ਆਏ ਹੋਏ ਹਨ, ਜੋ ਮੈਲਬੋਰਨ, ਪਰਥ, ਬ੍ਰਿਸਬ੍ਰੇਨ, ਸਿਡਨੀ, ਕੈਨਬਰਾ, ਐਡੀਲੇਡ ਵਿਖੇ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨਗੇ ਅਤੇ ਲੋਕ ਸਭਾ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਦੇਣਗੇ।