ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਾ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ
ਸੰਗਰੂਰ, 18 ਅਗਸਤ (APS Brar) ਡਾ: ਸੰਦੀਪ ਗਰਗ ਆਈ.ਪੀ.ਐਸ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਾ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਮਲੇਰਕੋਟਲਾ ਵਿਖੇ ਭੁੱਕੀ ਚੂਰਾ ਪੋਸਤ ਦਾ ਸਮੱਗਲਰ ਗੱਡੀ ਆਇਸ਼ਰ ਸਮੇਤ ਕਾਬੂ, 75 ਕਿੱਲੋ ( 3 ਥੈਲ਼ੇ ਪਲਾਸ਼ਿਟਕ) ਭੁੱਕੀ ਚੂਰਾ ਪੋਸਤ ਬ੍ਰਾਮਦ, ਇਸ ਤੋਂ ਪਹਿਲਾਂ ਕਮਰਸ਼ੀਅਲ ਮਾਤਰਾ ਵਿੱਚ ਪਿਛਲੇ 2 ਦਿਨਾਂ ਦੌਰਾਨ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, 15000 ਨਸ਼ੀਲੀਆ ਗੋਲੀਆਂ, 260 ਗ੍ਰਾਮ ਚਿੱਟਾ (ਬ੍ਰਾਊਨ ਸੂਗਰ) ਅਤੇ 2,38,000/-ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਲੋਗੋਵਾਲ ਅਤੇ ਮਲੇਰਕੋਟਲਾ ਵਿਖੇ 2 ਵੱਖ ਵੱਖ ਮੁਕੱਦਮੇ ਦਰਜ਼ ਕੀਤੇ
ਡਾ. ਗਰਗ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਸਿਟੀ-1 ਮਲੇਰਕੋਟਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸਤ ਮੁਹੰਮਦ ਰਮਜਾਨ ਪੁੱਤਰ ਮੁਹੰਮਦ ਇਸਹਾਕ ਵਾਸੀ ਮੁਹੱਲਾ ਚੌੜਾ ਕਿਲਾ ਰਹਿਤਮਗੜ ਮਾਲੇਰਕੋਟਲਾ ਨੂੰ ਗੱਡੀ ਆਇਸਰ ਨੰਬਰ ਫਭ-13-ਅ੍ਰ-6704 ਸਮੇਤ ਕਾਬੂ ਕਰਕੇ ਗੱਡੀ ਵਿੱਚੋਂ 3 ਥੈਲੇ ਪਲਾਸਟਿਕ ਜਿਸ ਵਿੱਚ 25/25 ਕਿੱਲੋ ਕੁੱਲ 75 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤੀ । ਇਸਦੇ ਖਿਲਾਫ ਮੁਕੱਦਮਾ ਨੰਬਰ 70 ਮਿਤੀ 14.08.2018 ਅ/ਧ 15/61/85 ਐਨ.ਡੀ. ਪੀ.ਐਸ ਐਕਟ ਥਾਣਾ ਸਿਟੀ 1 ਮਾਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ।ਕੱਲ ਦੋਸ਼ੀ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਦੋਸੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੌਰਾਨੇ ਪੁੱਛਗਿੱਛ ਦੋਸੀ ਮੁਹੰਮਦ ਰਮਜਾਨ ਉਕਤ ਨੇ ਦੱਸਿਆ ਕਿ ਉਸਨੇ ਆਪਣੀ ਆਇਸਰ ਗੱਡੀ ਮਲੇਰਕੋਟਲਾ ਯੂਨੀਅਨ ਵਿੱਚ ਪਾਈ ਹੋਈ ਹੈ, ਜਿਸ ਵਿੱਚ ਉਹ ਧੂਰੀ ਅਤੇ ਹੋਰ ਆਸ ਪਾਸ ਦੇ ਸਹਿਰਾਂ ਵਿੱਚੋਂ ਆਂਡੇ ਭਰਕੇ ਸ੍ਰੀ ਨਗਰ ਵਿਖੇ ਜਾਂਦਾ ਰਹਿੰਦਾ ਹੈ ਅਤੇ ਸ੍ਰੀਨਗਰ ਵਿਖੇ ਆਂਡਿਆ ਦੀ ਗੱਡੀ ਖਾਲੀ ਕਰਨ ਤੋਂ ਬਾਅਦ ਸ੍ਰੀਨਗਰ ਤੋਂ ਭੁੱਕੀ ਚੂਰਾ ਪੋਸਤ 1500/- ਰੁਪਏ ਕਿੱਲੋ ਦੇ ਹਿਸਾਬ ਨਾਲ ਖਰੀਦ ਕਰਕੇ ਮਲੇਰਕੋਟਲਾ ਵਿਖੇ ਆ ਕੇ ਆਸ ਪਾਸ ਦੇ ਇਲਾਕਾ ਵਿੱਚ 4500/5000 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚ ਦਿੰਦਾ ਸੀ, ਕਿਉਕਿ ਸ੍ਰੀਨਗਰ ਵਾਲੀ ਭੁੱਕੀ ਇਲਾਕਾ ਵਿੱਚ ਵਧੀਆ ਕਿਸਮ ਦੀ ਮੰਨੀ ਜਾਂਦੀ ਹੈ। ਪਹਿਲਾ ਇਹ ਕਰੀਬ 7/8 ਚੱਕਰ ਲਗਾ ਚੁੱਕਾ ਹੈ