ਫਿਰੋਜ਼ਪੁਰ 18 ਅਗਸਤ ( ਗੁਰਿੰਦਰ ਸਿੰਘ ) ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਕਮਾਲਾ ਬੋਦਲਾ ਦੇ ਨੌਜਵਾਨਾਂ ਵੱਲੋਂ ਸਮੁੱਚੇ ਪਿੰਡ ਦੀਆਂ ਗਲੀਆਂ ਨਾਲੀਆਂ, ਰਸਤੇ, ਸਕੂਲ, ਸ਼ਮਸ਼ਾਨ ਘਾਟ ਆਦਿ ਨੂੰ ਪਿਛਲੇ ਦਸ ਦਿਨਾਂ ਤੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਪਿੰਡ ਦੀਆਂ ਵੱਖ ਵੱਖ ਥਾਵਾਂ ਉਪਰ ਫਲਦਾਰ, ਫੁੱਲਦਾਰ, ਛਾਂ ਵਾਲੇ ਬੂਟੇ ਲਗਾਏ ਗਏ ਹਨ। ਇਸ ਸਮੇਂ ਕਲੱਬ ਮੈਂਬਰ ਹਰਨੇਕ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਪੀਲ ਕੀਤੀ ਸਾਨੂੰ ਵਾਤਾਵਰਨ ਨੂੰ ਸ਼ੁੱਧ ਸਾਫ਼ ਅਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ।ੳੁਹਨਾਂ ਕਿਹਾ ਕਿ ਅੱਜ ਵਾਤਾਵਰਨ ਬਹੁਤ ਹੀ ਪ੍ਰਦੂਸ਼ਿਤ ਹੋ ਚੁੱਕਿਆ ਹੈ,ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਕਿ ਅਸੀਂ ਪ੍ਰਦੂਸ਼ਣ ਦੇ ਖਾਤਮੇ ਲਈ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਆਪਣੇ ਆਲੇ ਦੁਆਲੇ ਰੁੱਖ ਲਗਾਈਏ। ੳੁਹਨਾ ਦੱਸਿਅਾ ਕਿ ਦਰੱਖਤਾਂ ਦੀ ਘਾਟ ਕਾਰਨ ਵਾਤਾਵਰਨ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਪੈਦਾ ਹੋ ਰਹੀਆਂ ਹਨ,ਧਰਤੀ ਦੇ ਪਾਣੀ ਦਾ ਸਤਰ ਦਿਨੋ-ਦਿਨ ਘੱਟਦਾ ਜਾ ਰਿਹਾ ਹੈ,ਇਸ ਲਈ ਸੋਕੇ ਤੋਂ ਬਚਣ ਲਈ ਬਿਮਾਰੀਆਂ ਤੋਂ ਬਚਣ ਲਈ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਣ। ੲਿਸ ਸਮੇਂ ਨੌਜਵਾਨਾਂ ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲੲੀ ਨਾਅਰੇ 'ਹਰ ਇੱਕ ਮਨੁੱਖ, ਲਾਵੇ ਇੱਕ ਰੁੱਖ'। ਇੱਕ ਰੁੱਖ, ਸੌ ਸੁੱਖ'।ਜਲ ਹੈ,ਤਾਂ ਕੱਲ੍ਹ ਹੈ।ਜਲ ਹੀ, ਜੀਵਨ ਹੈ ।ਰੁੱਖਾਂ ਦੀ ਸੰਭਾਲ ਕਰੋ। ਰੁੱਖ ਲਗਾਓ, ਵਾਤਾਵਰਨ ਬਚਾਓ। ਅਤੇ ਹੋਰ ਵੀ ਨਾਅਰੇ ਲਗਾੲੇ ਗਏ। ਕਲੱਬ ਦੇ ਨੌਜਵਾਨਾਂ ਨੇ ਕਿਹਾ ਕਿ ਬੂਟਿਆਂ ਦੇ ਨਾਲ ਨਾ ਸਿਰਫ ਸਾਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ,ੲਿਸ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਅਤੇ ਮਨੁੱਖ ਇਨ੍ਹਾਂ ਰੁੱਖਾਂ ਦੇ ਦੇ ਨਾਲ ਹਜ਼ਾਰਾਂ ਬਿਮਾਰੀਆਂ ਤੋਂ ਬਚਦਾ ਹੈ ।ਕਲੱਬ ਨੌਜਵਾਨਾਂ ਨੂੰ ਸਫਾੲੀ ਅਭਿਅਾਨ ਅਤੇ ਵਾਤਾਵਰਨ ਨੂੰ ਸਾਫ ਕਰਨ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਲਗਾੲੇ ਬੂਟਿਅਾਂ ਦੀ ਪਾਲਣਾ ਪੋਸ਼ਣਾ ਕਰਨ ਦਾ ਪ੍ਰਣ ਕੀਤਾ।ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਸਫਾੲੀ ਦੇ ਕਾਰਜਾਂ ਅਤੇ ਵਾਤਾਵਰਨ ਨੂੰ ਬਚਾੳੁਣ ਲੲੀ ਲਗਾੲੇ ਜਾ ਰਹੇ ਬੂਟਿਅਾਂ ਦੀ ਪਿੰਡ ਅਤੇ ੲਿਲਾਕਾ ਨਿਵਾਸੀ ਭਰਪੂਰ ਸ਼ਲਾਘਾ ਕਰ ਰਹੇ ਹਨ। ੲਿਸ ਸਮੇਂ ਬਾਪੂ ਬਹਾਦਰ ਸਿੰਘ ਪੰਚਾੲਿਤ ਮੈਂਬਰ, ਸਾਹਿਬ ਸਿੰਘ, ਸੁਖਜਿੰਦਰ ਸਿੰਘ, ਲਵਪ੍ਰੀਤ ਸਿੰਘ ਪ੍ਰੀਤ, ਰਣਜੀਤ ਸਿੰਘ ਰਾਣਾ, ਅੰਗਰੇਜ ਸਿੰਘ, ਮਾਸਟਰ ਕੁਲਵੰਤ ਸਿੰਘ, ਮਾਸਟਰ ਸਰਬਜੀਤ ਸਿੰਘ ਭਾਵੜਾ, ਚਾਨਣ ਸਿੰਘ ਚੰਨੂੰ, ਮਨਤੇਜ ਸਿੰਘ, ਜਸਦੀਪ ਸਿੰਘ ਅਾਦਿ ਹਾਜਰ ਸਨ।