ਅੰਮ੍ਰਿਤਸਰ, 17 ਅਗਸਤ 2018 - ਨਵਜੋਤ ਸਿੱਧੂ ਆਪਣੇ ਜਿਗਰੀ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਅੱਜ ਪਾਕਿਸਤਾਨ ਪਹੁੰਚ ਗਏ। ਸਿੱਧੂ ਨੇ ਜਾਂਦਿਆਂ ਹੀ ਆਪਣੇ ਜਲਵੇ ਪਾਕਿਸਤਾਨੀਆਂ ਨੂੰ ਵਿਖਾ ਦਿੱਤੇ। ਸਿੱਧੂ ਨੇ ਆਪਣੇ ਅੰਦਾਜ਼ ਵਿਚ ਸ਼ੇਅਰੋ ਸ਼ਾਇਰੀ ਕਰਦਿਆਂ ਪੱਤਰਕਾਰਾਂ ਨੂੰ ਵਾਹ-ਵਾਹ ਕਰਨ ਲਈ ਮਜਬੂਰ ਕਰ ਦਿੱਤਾ।
ਸਿੱਧੂ ਨੇ ਆਪਣੇ ਅੰਦਾਜ਼ 'ਚ ਇਹ ਕਵਿਤਾ ਸੁਣਾਈ :-
ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ,
ਹਸਦਾ ਵੱਸਦਾ ਇਹ ਸਾਰਾ ਜਹਾਨ ਜੀਵੇ,
ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ, ਸੂਰਜ ਚੰਦ, ਤਾਰੇ ਤੇ ਸਾਰਾ ਅਸਮਾਨ ਜੀਵੇ
ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ, ਤੇ ਆਨ ਬਾਨ ਸ਼ਾਨ ਦੇ ਨਾਲ ਹਰ ਇਨਸਾਨ ਜੀਵੇ
ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ,
ਉਹ ਮੇਰਾ ਯਾਰ ਇਮਰਾਨ ਖਾਨ ਜੀਵੇ...
ਉਥੇ ਹੀ ਸਿੱਧੂ ਨੇ ਪਾਕਿਸਤਾਨ ਵਿਚ ਸਿਆਸੀ ਗੱਲਬਾਤ ਨਾ ਕਰਨ ਦਾ ਇਸ਼ਾਰਾ ਕੀਤਾ ਤੇ ਉਨ੍ਹਾਂ ਕਿਹਾ ਕਿ ਉਹ ਸਿਰਫ ਪਾਕਿਸਤਾਨ ਅਪਾਣੇ ਦੋਸਤ ਦੇ ਸੱਦੇ 'ਤੇ ਪਹੁੰਚੇ ਹਨ।
ਸਿੱਧੂ ਦੀ ਪਾਕਿਸਤਾਨ ਪਹੁੰਚਦਿਆਂ ਪੱਤਰਕਾਰਾਂ ਨਾਲ ਗੱਲਬਾਤ ਸੁਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-