ਪੱਤਰਕਾਰ ਮਿਲਣੀ ਦੌਰਾਨ ਅਲਾਪ ਸਿਕੰਦਰ, ਅਮਰ ਨੂਰੀ, ਨੈਨਸੀ ਘੁੰਮਣ ਤੇ ਕੁਲਦੀਪ ਸਿੰਘ।
ਪਟਿਆਲਾ 17 ਅਗਸਤ2018 ਜੀ ਐੱਸ ਪੰਨੂ
ਕੋਹੇਨੂਰ ਮਿਸਜ਼ ਵਰਲਡ ਪੰਜਾਬਣ ਦਾ ਮੁਕਾਬਲਾ ਵਿਆਹੁਤਾ ਸੁਆਣੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਸਤੇ ਵੱਡਾ ਮੰਚ ਸਾਬਤ ਹੋਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਅਤੇ ਸਮਾਜ ਸੇਵਿਕਾ ਨੈਨਸੀ ਘੁੰਮਣ ਨੇ ਇਕਬਾਲ ਇਨ ਹੋਟਲ ਵਿਖੇ ਬੰਧਨ ਈਵੈਂਟ ਪਲੈਨਰ ਵੱਲੋਂ ਕਰਵਾਏ ਜਾਣ ਵਾਲੇ ਕੋਹੇਨੂਰ ਮਿਸਜ਼ ਵਰਲਡ ਪੰਜਾਬਣ ਮੁਕਾਬਲੇ ਸਬੰਧੀ ਰੱਖੀ ਗਈ ਪੱਤਰਕਾਰ ਮਿਲਣੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਭਾਰਤ ਦੇ ਵੱਖ-ਵੱਖ ਕੋਨਿਆਂ 'ਚੋਂ ਚੁਣੀਆਂ ਗਈਆਂ ੩੦ ਸੁਆਣੀਆਂ ਹਿੱਸਾ ਲੈਣਗੀਆਂ। ਹਰ ਸੋਆਣੀ ਤੋਂ 5000 ਹਜਾਰ ਇੰਟਰੀ ਫੀਸ ਲਈ ਜਾਵੇਗੀ। ਇਹ ਸੋਆਣੀਆਂ ਤਿੰਨ ਗਰੁੱਪਾ ਵਿੱਚ ਉਮਰ ਮੁਤਾਬਿਕ ਹਿਸਾ ਲੈਣਗੀਆਂ ਇਨਾ ਤੇ ਜੋ ਖਰਚਾ ਉਹ ਪ੍ਰਬੰਧਕਾਂ ਵਾਲੀ ਹੋਏਗਾ। ਜਿੰਨ੍ਹਾਂ ਨੂੰੰ ਵੱਖ-ਵੱਖ ਤਰ੍ਹਾਂ ਦੇ ਪ੍ਰਤਿਭਾ ਪ੍ਰਗਟਾਉਣ ਵਾਲੇ ਪੜਾਅ ਪਾਰ ਕਰਨੇ ਪੈਣਗੇ। ਬੀਬਾ ਨੂਰੀ ਨੇ ਕਿਹਾ ਕਿ ਬੰਧਨ ਈਵੈਂਟ ਪਲੈਨਰ ਦਾ ਇਹ ਬਹੁਤ ਵੱਡਾ ਉੱਦਮ ਹੈ, ਜਿਸ ਨੇ ਘਰੇਲੂ ਔਰਤਾਂ ਲਈ ਵੀ ਵੱਡਾ ਮੌਕਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਘਰੇਲੂ ਔਰਤਾਂ ਨੂੰ ਆਪਣੀ ਜੀਵਨਸ਼ੈਲੀ 'ਚ ਤਬਦੀਲੀ ਲਿਆਉਣ ਦਾ ਮੌਕੇ ਦਿੰਦੇ ਹਨ, ਉੱਥੇ ਅੱਗੇ ਵਧਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਸਮਾਗਮ ਦੀ ਪ੍ਰਬੰਧਕ ਨੈਨਸੀ ਘੁੰਮਣ ਨੇ ਦੱਸਿਆ ਕਿ ਇਸ ਸਮਾਗਮ ਤਹਿਤ 19 ਅਗਸਤ ਨੂੰ ਨਾਭਾ ਨੇੜੇ ਗੈਰੀ ਫਾਰਮ ਵਿਖੇ ਪੰਜਾਬੀ ਪੁਸ਼ਾਕਾਂ 'ਚ ਸਜੀਆਂ ਮੁਟਿਆਰਾਂ ਦਾ ਫੋਟੋ ਸ਼ੂਟ ਹੋਵੇਗਾ। ਇਸ ਉਪਰੰਤ 20 ਅਗਸਤ ਨੂੰ ਉੱਘੇ ਹੀਰਾ ਵਪਾਰੀ ਸ੍ਰੀ ਹੁਕਮ ਗੋਇਲ ਮੁਕਾਬਲੇਬਾਜ਼ੀ ਦੇ ਤਾਜ ਜ਼ਾਰੀ ਕਰਨਗੇ ਅਤੇ ਇਸ ਦਿਨ ਪ੍ਰਤੀਯੋਗੀਆਂ ਦੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਆਮ ਜਾਣਕਾਰੀ ਬਾਰੇ ਮੁਕਾਬਲੇ ਹੋਣਗੇ। ਨੈਨਸੀ ਘੁੰਮਣ ਨੇ ਦੱਸਿਆ ਕਿ 21ਅਗਸਤ ਨੂੰ 3ਵਜੇ ਇਕਬਾਲ ਇਨ ਹੋਟਲ 'ਚ ਮੁਕਾਬਲੇ ਦਾ ਖਿਤਾਬੀ ਦੌਰ ਆਰੰਭ ਹੋਵੇਗਾ। ਜਿਸ ਦੌਰਾਨ ਉਘੇ ਗਾਇਕ ਪੰਮੀ ਬਾਈ, ਜਸਬੀਰ ਜੱਸੀ, ਅਦਾਕਾਰ ਜੰਗ ਬਹਾਦਰ ਘੁੰਮਣ, ਸੁਨੀਤਾ ਧੀਰ, ਸੁਖਵਿੰਦਰ ਸੁੱਖੀ, ਸੋਨੀਆ ਛਾਬੜਾ ਤੇ ਕਾਮਨੀ ਸ਼ਰਮਾ ਜੱਜਾਂ ਦੀ ਭੂਮਿਕਾ ਨਿਭਾਉਣਗੇ। ਮਿਸਜ਼ ਵਰਲਗ ਪੰਜਾਬਣ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾ ਕੈਨੇਡਾ, ਦੁਬਈ ਤੇ ਹੋਰਨਾਂ ਦੇਸ਼ਾਂ 'ਚ ਵੀ ਮੁਕਾਬਲੇ ਹੋਣਗੇ। ਇਸ ਮੌਕੇ ਸਮਾਗਮ ਦੇ ਅਲਾਪ ਸਿਕੰਦਰ ਵੀ ਮੌਜੂਦ ਸਨ।