ਅਧਿਕਾਰੀਆਂ ਨੂੰ ਮਿਲਦੇ ਹੋਏ ਨਸੀਬ ਸਿੰਘ ਸੰਧੂ
ਜਗਦੀਸ਼ ਥਿੰਦ
ਸੁਲੇਮਾਨਕੀ/ ਫਾਜ਼ਿਲਕਾ 17 ਅਗਸਤ ਪਾਕਿਸਤਾਨ ਅਤੇ ਭਾਰਤ ਵੱਲੋਂ ਮਨਾੲੇ ਜਾ ਰਹੇ ਅਜਾਦੀ ਦੇ ਜਸ਼ਨਾਂ ਮੌਕੇ ਨੌਜਵਾਨ ਕਾਂਗਰਸ ਆਗੂ ਨਸੀਬ ਸਿੰਘ ਸੰਧੂ ਰਾਜਸੀ ਸਕੱਤਰ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਜੁਆਇੰਟ ਚੈਕ ਪੋਸਟ ਸੁਲੇਮਾਨਕੀ ਵਿੱਖੇ ਪੁੱਜੇ । ਇੱਥੇ ਉਹਨਾਂ ਜਿੱਥੇ ਬੀ ਅੈਸ ਅੈਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਮਿਲਕੇ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਸਕੂਲ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ । ਇਸ ਮੌਕੇ ਉਹਨਾਂ ਕਿਹਾ ਕਿ ਸਰਹੱਦਾਂ ਨੇ ਚਾਹੇ ਵੰਡ ਪਾ ਦਿੱਤੀ ਹੈ ਪਰ ਦੋਨਾਂ ਮੁਲਕਾਂ ਦੇ ਆਮ ਲੋਕਾਂ ਅੰਦਰ ਇਕ ਦੂਜੇ ਪ੍ਰਤੀ ਮੁਹੱਬਤ ਅਜੇ ਵੀ ਬਰਕਰਾਰ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੋਨੋਂ ਦੇਸ਼ਾਂ ਦੇ ਸੀਮਾ ਸੁਰੱਖਿਆ ਅਧਿਕਾਰੀ ਵਾਹਗਾ , ਹੂਸੈਨੀ ਵਾਲਾ ਅਤੇ ਸੁਲੇਮਾਨਕੀ ਸਾਂਝੀਆਂ ਚੌਂਕਆ ਵਿੱਚ ਬਣੇ ਦਫਤਰਾਂ ਵਿੱਚ ਮਿਟਿੰਗ ਕਰਦੇ ਹਨ , ਉਸ ਤਰ੍ਹਾਂ ਹੀ ਦੋਵੇਂ ਮੁਲਕਾਂ ਦਰਮਿਆਨ ਵੰਡੇ ਗੲੇ ਰਿਸ਼ਤੇਦਾਰਾਂ , ਦੋਸਤਾਂ ਨੂੰ ਵੀ ਮਿਲਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ।