ਅਮੀਸ਼ਾ ਵੋਹਰਾ ਦੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ / ਫ਼ਿਰੋਜ਼ਪੁਰ 17 ਅਗਸਤ ਬੀਤੇ ਕੱਲ੍ਹ ਹਾਰਟ ਅਟੈਕ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਹੋਣਹਾਰ ਮੁਟਿਆਰ ਅਮੀਸ਼ਾ ਵੋਹਰਾ ਨੂੰ ਅੱਜ ਹਜਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ । ਵਰਨਣਯੋਗ ਹੈ ਕਿ ਉਦਯੋਗਪਤੀ , ਸਾਬਕਾ ਡਾਇਰੈਕਟਰ ਮਾਰਕਫੈਡ ਅੰਮਿ੍ਤ ਵੋਹਰਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰੂ ਹਰਸਹਸੲੇ ਸ਼੍ਰੀਮਤੀ ਅੰਮ੍ਰਿਤਾ ਵੋਹਰਾ ਦੀ ਬੇਟੀ ਅਮੀਸ਼ਾ ਵੋਹਰਾ ਅੰਬਾਲਾ ਦੇ ਕਾਨਵੇਂਟ ਆਫ ਜਿਸਿਜ਼ ਅੈੰਡ ਮੈਰੀ ਵਿੱਖੇ ਜਦ ਬੱਚਿਆਂ ਨੂੰ ਡਾਂਸ ਦੀ ਕੋਚਿੰਗ ਦੇ ਰਹੀ ਸੀ ਤਾਂ ਅਚਾਨਕ ਉਸਨੂੰ ਘਬਰਾਹਟ ਹੋਣ ਤੇ ਪਹਿਲਾਂ ਸਾਥੀ ਲੜਕੀਆਂ ਨੇ ਮੁੱਢਲੀ ਸਹਾਇਤਾ ਦਿੱਤੀ । ਇਸ ਬਾਅਦ ਇਲਾਜ ਲਈ ਹਸਪਤਾਲ ਲੈ ਕੇ ਜਾਇਆ ਗਿਆ ਪਰ ਉਸ ਵੇਲੇ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਸੀ । ਉਸਨੂੰ ਆਪਨੇ ਵਿਦਿਅਕ ਕੈਰੀਅਰ ਦੇ ਨਾਲ ਹੀ ਸਕੂਲ ਵਿਦਿਆਰਥੀਆਂ ਨੂੰ ਸਿਖਿਅਤ ਕਰਨ ਦਾ ਸ਼ੌਂਕ ਸੀ । ਚੰਡੀਗੜ੍ਹ ਤੋਂ ਅੰਬਾਲਾ ਉਹ ਸਵੇਰੇ ਹੀ ਹੋਰ ਸਾਥਣਾ ਸਮੇਤ ਪੁੱਜੀ ਸੀ । ਅੱਜ ਅੰਤਿਮ ਵਿਦਾਇਗੀ ਮੌਕੇ ਹਜਾਰਾਂ ਰਿਸ਼ਤੇਦਾਰ , ਸਨੇਹੀਆਂ ਤੋਂ ਇਲਾਵਾ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮਪਤਨੀ ਸ਼੍ਰੀਮਤੀ ਟੀਨਾ ਸੋਢੀ , ਅੈਸ ਅੈਸ ਪੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ , ਗੁਰੂ ਹਰਦੀਪ ਸਿੰਘ ਸੋਢੀ , ਅਮ੍ਰਿਤ ਪਾਲ ਸਿੰਘ ਨਿੱਜੀ ਸਕੱਤਰ ਰਾਣਾ ਗੁਰਮੀਤ ਸਿੰਘ ਸੋਢੀ , ਵੀ ਪੀ ਸਿੰਘ ਹਾਂਡਾ , ਡਾ. ਪਵਨ ਅਗਰਵਾਲ , ਅਨਿਲਜੀਤ ਸਿੰਘ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਇਸ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ । ਇਸ ਅਚਾਨਕ ਅਕਾਲ ਚਲਾਣੇ ਉੱਪਰ ਵੋਹਰਾ ਪਰਿਵਾਰ ਨਾਲ ਵੱਖ ਵੱਖ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।