ਚੰਡੀਗੜ੍ਹ, 17 ਅਗਸਤ 2018 - ਮੌਜੂਦਾ ਡੀਜੀਪੀ ਦੀ ਸੇਵਾਮੁਕਤੀ ਤੋਂ ਬਾਅਦ ਪੰਜਾਬ ਵਿਚ ਪੁਲਿਸ ਦੇ ਨਵੇਂ ਮੁਖੀ ਦੀ ਨਿਯੁਕਤੀ ਬਾਬਤ ਹਾਈਕਮਾਨ ਤੱਕ ਮਸਲਾ ਪੁੱਜਣ ਦੀ ਉਮੀਦ ਲਗਾਈ ਜਾ ਰਹੀ ਹੈ। ਕਾਂਗਰਸੀ ਲੀਡਰਾਂ ਨੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਡੀਜੀਪੀ ਦੀ ਦੌੜ 'ਚ ਕਈ ਪੁਲਿਸ ਅਧਿਕਾਰੀ ਲੱਗੇ ਹੋਏ ਹਨ ਜਿੰਨ੍ਹਾਂ ਵਿਚ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਸਭ ਤੋਂ ਅੱਗੇ ਮੰਨੇ ਜਾ ਰਹੇ ਨੇ ਕਿਉਂਕਿ ਅੰਦਰਖਾਤੇ ਉਹ ਡੀ.ਜੀ.ਪੀ. ਅਰੋੜਾ ਦੇ ਸੇਵਾਕਾਲ 'ਚ ਵਾਧੇ ਦੇ ਹਾਮੀ ਦੱਸੇ ਜਾ ਰਹੇ ਨੇ ਕਿਉਂਕਿ 6 ਮਹੀਨੇ ਬਾਅਦ ਉਨ੍ਹਾਂ ਦਾ ਡੀ.ਜੀ.ਪੀ ਬਣਨ ਦਾ ਰਾਹ ਪੱਧਰਾ ਹੋ ਜਾਵੇਗਾ।ਮੁਹੰਮਦ ਮੁਸਤਫਾ, ਤੇ ਹਰਦੀਪ ਢਿੱਲੋਂ ਦਾ ਨਾਂ ਵੀ ਦੌੜ ਵਿਚ ਹੈ।
ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸ਼ੁੱਕਰਵਾਰ ਨੂੰ ਪੰਜਾਬ ਮੁੱਖ ਮੰਤਰੀ ਨਾਲ ਵਿਚਾਰ ਕਰਨ ਲਈ ਦਿੱਲੀ ਬੁਲਾਇਆ ਹੈ।
ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਡੀ.ਜੀ.ਪੀ ਦੀ ਨਿਯੁਕਤੀ ਦਾ ਮਸਲਾ ਹੈ। ਜਿਸ ਕਾਰਨ ਮੁੱਖ ਮੰਤਰੀ ਕੱਲ੍ਹ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸਿੱਧਾ ਦਿੱਲੀ ਰਵਾਨਾ ਹੋ ਗਏ ਸਨ। ਡੀ.ਜੀ.ਪੀ ਸੁਰੇਸ਼ ਅਰੋੜਾ ਆਉਣ ਵਾਲੀ 30 ਸਤੰਬਰ ਨੂੰ ਆਪਣੀਆਂ ਸੇਵਾਵਾਂ ਤੋਂ ਸੇਵਾਕੁਮਤ ਹੋ ਰਹੇ ਨੇ।
ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ :-