ਯਾਦਵਿੰਦਰ ਕਰਫਿਊ ਨਿਊਜ਼18ਪੰਜਾਬ ਦੀ ਸੰਪਾਦਕੀ ਟੀਮ 'ਚ ਹੋਏ ਸ਼ਾਮਲ
ਚੰਡੀਗੜ੍ਹ , 16 ਅਗਸਤ , 2018 : ਪੰਜਾਬੀ ਟੀ ਵੀ ਜਗਤ ਦੇ ਨਾਮੀ ਅਤੇ ਚਰਚਿਤ ਮੀਡੀਆਕਰਮੀਂ ਯਾਦਵਿੰਦਰ
ਕਰਫਿਊ ਨੇ ਏ ਬੀ ਪੀ ਟੀ ਵੀ ਚੈਨਲ ਛੱਡ ਕੇ ਨਿਊ 18 ਪੰਜਾਬ ਜੁਆਇਨ ਕਰ ਲਿਆ ਹੈ .ਉਹ ਇਸ ਚੈਨਲ ਦੇ ਡਿਪਟੀ ਨਿਊਜ਼ ਐਡੀਟਰ ਲਾਏ ਗਏ ਹਨ .
ਪਿਛਲੇ 4 ਸਾਲ ਤੋਂ ਯਾਦਵਿੰਦਰ ਏ ਬੀ ਪੀ ਨਿਊਜ਼ ਅਤੇ ਏ ਬੀ ਪੀ ਸਾਂਝਾ ਟੀ ਵੀ ਲਈ ਕੰਮ ਕਰ ਰਹੇ ਸਨ . ਇਸ ਤੋਂ ਪਹਿਲਾਂ ਉਹ ਡੇਲੀ ਪੋਸਟ ਨਾਲ ਵੀ ਜੁੜੇ ਰਹੇ .