ਫ਼ਿਰੋਜ਼ਪੁਰ 16 ਅਗਸਤ (ਗੁਰਿੰਦਰ ਸਿੰਘ)-:ਹਿੰਦ-ਪਾਕਿ ਦੀ ਸਰਹੱਦੀ ਕੁਲਵੰਤ ਚੌਂਕੀ ਵਿਖੇ ਬੀਤੀ ਰਾਤ ਸੀਮਾ ਸੁਰੱਖਿਆ ਬਲ ਦੇ ਜਵਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਮ੍ਰਿਤਕ ਜਵਾਨ ਦੀ ਪਛਾਣ ਰਾਮਾਕੰਤ ਕਨਾਰੀਆ ਵਜੋਂ ਹੋਈ ਹੈ।
ਬੀਐਸਐਫ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਜਵਾਨ ਰਾਮਾਕੰਤ ਕਨਾਰੀਆ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ ਅਤੇ ਬੀਤੀ ਦੇਰ ਰਾਤ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਡਿਊਟੀ 'ਤੇ ਭੇਜਿਆ ਗਿਆ ਸੀ। ਜਿੱਥੇ ਉਕਤ ਜਵਾਨ ਨੇ ਆਪਣੀ ਰਾਈਫਲ ਦੇ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਵਾਨ ਦੀ ਲਾਸ਼ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।