ਸ੍ਰ ਲਖਬੀਰ ਸਿੰਘ ਭਾਗੋਵਾਲੀਆ ਜਿਲ•ਾ ਸਿਹਤ ਅਫਸਰ ਮਠਿਆਈਆਂ ਦੀਆਂ ਦੁਕਾਨਾਂ ਦੇ ਸੈਂਪਲ ਲੈਂਦੇ ਹੋਏ।
ਅੰਮ੍ਰਿਤਸਰ, 16 ਅਗਸਤ 2018: ਅੱਜ ਸਿਹਤ ਵਿਭਾਗ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਅਤੇ ਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਲੋਹਗੜ•, ਬੀ:ਕੇ:ਦੱਤ ਗੇਂਟ ਅਤੇ ਮਜੀਠਾ ਰੋਡ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀ ਦੌਰਾਨ 20 ਖਰਾਬ ਹੋਇਆ ਖੋਇਆ ਅਤੇ 40 ਕਿਲੋ ਬਰਫੀ ਜਿਸ ਨੂੰ ਹਾਨੀਕਾਰਕ ਰੰਗਾਂ ਅਤੇ ਕੈਮੀਕਲਾਂ ਨਾਲ ਤਿਆਰ ਕੀਤਾ ਗਿਆ ਸੀ ਨੂੰ ਨਸ਼ਟ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਲਖਬੀਰ ਸਿੰਘ ਭਾਗੋਵਾਲੀਆਂ ਜਿਲ•ਾ ਸਿਹਤ ਅਫਸਰ ਨੇ ਦੱਸਿਆ ਕਿ ਤਿਓਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ। ਉਨ•ਾਂ ਦੱਸਿਆ ਕਿ ਦੁੱਧ ਤੋਂ ਬਣੇ ਪਦਾਰਥਾਂ ਦੇ 20 ਸੈਂਪਲ ਲਏ ਗਏ ਹਨ ਅਤੇ ਉਨ•ਾਂ ਨੂੰ ਟੈਸਟ ਕਰਨ ਲਈ ਖਰੜ ਦੀ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ। ਸ੍ਰ ਭਾਗੋਵਾਲੀਆਂ ਨੇ ਦੱਸਿਆ ਕਿ ਲੈਬਾਰਟਰੀ ਤੋਂ ਰਿਪੋਰਟ ਮਿਲਣ ਉਪਰੰਤ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨ ੂੰ ਲਾਇਸੈਂਸ ਲੈਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜਿੰਨਾਂ ਦੁਕਾਨਦਾਰਾਂ ਵੱਲੋਂ ਲਾਇਸੈਂਸ ਨਹੀਂ ਲਏ ਜਾਣਗੇ ਉਨ•ਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰ ਭਾਗੋਵਾਲੀਆ ਨੇ ਦੱਸਿਆ ਕਿ ਦੁੱਧ ਵਿੱਚ ਮਿਲਾਵਟ ਨੂੰ ਲੈ ਕੇ ਉਨ•ਾਂ ਵੱਲੋਂ ਐਸ:ਐਸ:ਪੀ ਦਿਹਾਤੀ ਸ੍ਰ ਪਰਮਪਾਲ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੋਰਾਨ ਉਨ•ਾਂ ਨੇ ਐਸ:ਐਸ:ਪੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਲੋਕ ਨਕਲੀ ਦੁੱਧ ਬਣਾ ਕੇ ਵੇਚ ਰਹੇ ਹਨ। ਇਸ ਲਈ ਉਨ•ਾਂ ਤੇ ਛਾਪੇ ਮਾਰਨ ਲਈ ਪੁਲਿਸ ਦਾ ਸਾਥ ਜਰੂਰੀ ਹੈ। ਸ੍ਰ ਭਾਗੋਵਾਲੀਆਂ ਨੇ ਦੱਸਿਆ ਕਿ ਐਸ:ਐਸ:ਪੀ ਨੇ ਉਨ•ਾਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਹੈ ਕਿ ਤੁਹਾਡੀ ਟੀਮ ਵੱਲੋਂ ਜਿਥੇ ਵੀ ਛਾਪੇਮਾਰੀ ਕੀਤੀ ਜਾਵੇਗੀ ਉਨ•ਾਂ ਨਾਲ ਪੁਲਿਸ ਕਰਮੀਆਂ ਦੀ ਡਿਊਟੀ ਲਗਾਈ ਜਾਵੇਗੀ। ਉਨ•ਾਂ ਕਿਹਾ ਕਿ ਐਸ:ਐਸ:ਪੀ ਨੇ ਭਰੋਸਾ ਦਿੱਤਾ ਹੈ ਕਿ ਨਕਲੀ ਦੁੱਧ ਵੇਚਣ ਵਾਲਿਆਂ ਦੇ ਖਿਲਾਫ ਪਰਚੇ ਵੀ ਦਰਜੇ ਕੀਤੇ ਜਾਣਗੇ ਅਤੇ ਉਨ•ਾਂ ਨੂੰ ਫੜ ਕੇ ਪ੍ਰੈਸ ਪੱਤਰਕਾਰਾਂ ਦੇ ਸਾਹਮਣੇ ਵੀ ਨਸ਼ਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਹਨ।