ਲੁਧਿਆਣਾ, 16 ਅਗਸਤ 2018 - ਲੁਧਿਆਣਾ ਦੇ ਸਿਵਲ ਹਸਪਤਾਲ ਦੇ ੳਪੀਡੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨ ਹਸਪਤਾਲ 'ਚ ੳ.ਪੀ.ਡੀ ਦੇ ਏ.ਸੀ 'ਚ ਸ਼ਾਰਟ ਸਰਕਟ ਹੋਣਾ ਦੱਸਿਆ ਗਿਆ। ੳ.ਪੀ.ਡੀ. ਵਿਚ ਕੋਈ ਵੀ ਮਰੀਜ਼ ਮੌਜੂਦ ਨਹੀਂ ਸੀ ਅਤੇ ਬਾਕੀ ਨਾਲ ਦੇ ਕਮਰਿਆਂ ਦੇ ਮਰੀਜ਼ਾਂ ਨੂੰ ਵੀ ਸੁਰੱਖਿਅਤ ਹਸਪਤਾਲ 'ਚੋਂ ਬਾਹਰ ਕੱਢ ਲਿਆ ਗਿਆ।