ਜੀ ਐਸ ਪੰਨੂ
ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਕੋਲ ਨਕਲੀ ਦੁੱਧ, ਪਨੀਰ ਤੇ ਦੇਸੀ ਘਿਉ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ੨੦੧੪ ਤੋਂ ਚਲਦੀ ਆ ਰਹੀ ਹੈ। ਪਟਿਆਲਾ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪੂਰੀ ਵਿਉਂਤਬੰਦੀ ਨਾਲ ਇਸ ਫੈਕਟਰੀ 'ਤੇ ਛਾਪਾ ਮਾਰ ਕੇ ਦੁੱਧ, ਮੱਖਣ, ਘਿਉ, ਪਨੀਰ ਤੇ ਹੋਰ ਖਾਣ ਪਦਾਰਥਾਂ ਦੇ ਨਾਂਅ 'ਤੇ ਸ਼ਰੇਆਮ ਮਿਲਾਵਟੀ ਤੇ ਜਾਨਲੇਵਾ ਪਦਾਰਥਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਸਵੇਰੇ ਤੜਕੇ ਇਸ ਫੈਕਟਰੀ ਦੇ ਬਾਹਰ ਡੇਰਾ ਲਾਇਆ ਗਿਆ ਕਿ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨਾ ਦੁੱਧ ਇਸ ਫੈਕਟਰੀ 'ਚ ਆਉਂਦਾ ਹੈ। ਉਨ੍ਹਾਂ ਕਿਹਾ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕੋਈ ਵੀ ਫੈਕਟਰੀ ਅੰਦਰ ਦੁੱਧ ਲੈ ਕੇ ਦਾਖਲ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਫੈਕਟਰੀ 'ਤੇ ਛਾਪਾ ਮਾਰ ਦਿੱਤਾ ਤੇ ਭਾਰੀ ਮਾਤਰਾ ਵਿਚ ਜਾਨਲੇਵਾ ਪਦਾਰਥਾਂ ਨੂੰ, ਜਿੰਨਾਂ ਤੋਂ ਨਕਲੀ ਦੁੱਧ, ਘਿਉ, ਪਨੀਰ ਤੇ ਹੋਰ ਪਦਾਰਥ ਤਿਆਰ ਕੀਤੇ ਜਾਂਦੇ ਸਨ , ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਕਬਜ਼ੇ ਵਿਚ ਲਏ ਸਮਾਨ 'ਚ 53 ਬੈਗ ਸੁੱਕਾ ਦੁੱਧ, 250 ਲੀਟਰ ਤੇਜ਼ਾਬ, 1530 ਲੀਟਰ chemical, 750 ਲੀਟਰ ਸਿਰਕਾ, 10 ਕਵਿੰਟਲ 20 ਕਿੱਲੋ ਚਿੱਟਾ ਪਾਊਡਰ, 9 ਕਿੱਲੋ ਸਰਫ਼, 7000 ਲੀਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ, 45 ਕਿੱਲੋ ਮੱਖਣ, ਢਾਈ ਕਵਿੰਟਲ ਦੇਸੀ ਘਿਉ ਧਨਵੀ, 43 ਕਿੱਲੋ ਦੇਸੀ ਘਿਉ ਗੁਰਧਾਮ, ਖੁੱਲ੍ਹਾ ਦੇਸੀ ਘਿਉ 12 ਕਵਿੰਟਲ ਸਮੇਤ ਟੈਂਕਰ ਮੌਕੇ ਤੋ ਬਰਾਮਦ ਕੀਤਾ ਗਿਆ ਹੈ। ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵੱਖ ਵੱਖ ਧਾਰਾਵਾਂ ਤਹਿਤ ਜੁਲਕਾ ਥਾਣਾ ਚ ਮੁਕੱਦਮਾ ਦਰਜ ਕਰਕੇ ਇਸ ਕਾਲੇ ਕਾਰੋਬਾਰ ਚ ਸ਼ਾਮਿਲ ਸਾਰੇ ਦੋਸ਼ੀ ਬੇਨਕਾਬ ਕੀਤੇ ਜਾਣਗੇ।
ਸਿੰਗਲਾ ਮਿਲਕ ਚਿਲਿੰਗ ਸੈਂਟਰ ਤੋਂ ਬਰਾਮਦ ਨਕਲੀ ਦੁੱਧ , ਨਕਲੀ ਪਨੀਰ , ਘਿਓ ਅਤੇ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਪਦਾਰਥਾਂ ਦੀ ਸੂਚੀ :
ਵੀਡੀੳ ਦੇਖਣ ਲਈ ਕਲਿੱਕ ਕਰੋ :-