ਬਠਿੰਡਾ, 15 ਅਗਸਤ - ਅੱਜ ਅਜ਼ਾਦੀ ਦਿਹਾੜੇ ਦੇ ਮੌਕੇ 31 ਕੈਦੀਆਂ ਨੂੰ ਉਨਾਂ ਦੇ ਚੰਗੇ ਚਾਲ-ਚਲਣ ਲਈ ਰਿਹਾਅ ਕੀਤਾ ਗਿਆ। ਇਨਾਂ ਕੈਦੀਆਂ ਨੂੰ ਬਠਿੰਡਾ ਕੇਂਦਰੀ ਜੇਲ ਤੋਂ ਰਿਹਾਅ ਕਰਦਿਆਂ ਮਾਨਯੋਗ ਜੇਲ ਅਤੇ ਸਹਿਕਾਰਤਾ ਮੰਤਰੀ ਪੰਜਾਬ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਧਾਰ ਘਰ ਵਿੱਚੋਂ ਕੈਦੀ ਇੱਜ਼ਤਦਾਰ ਅਤੇ ਜਿੰਮੇਵਾਰ ਬਣਕੇ ਨਿਕਲਣ ਤਾਂ ਜੋ ਉਹ ਸਮਾਜ ਵਿੱਚ ਆਪਣੀ ਇੱਜ਼ਤ ਮੁੜ ਬਣਾ ਸਕਣ। ਉਨਾਂ ਦੱਸਿਆ ਕਿ ਅੱਜ ਅਜ਼ਾਦੀ ਦੇ ਦਿਹਾੜੇ ਦੇ ਸ਼ੁਭ ਮੌਕੇ 'ਤੇ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਆਪਣਾ ਜੀਵਨ ਮੁੜ ਖੁਸ਼ੀਆਂ ਨਾਲ ਜੀਅ ਸਕਣ।
ਇਸ ਮੌਕੇ ਸ਼੍ਰੀ ਰੰਧਾਵਾ ਨੇ ਮਹਿਲਾ ਬੈਰਕ ਦਾ ਵੀ ਦੌਰਾ ਕੀਤਾ ਜਿੱਥੇ ਮਹਿਲਾ ਕੈਦੀਆਂ ਵਲੋਂ ਬਣਾਈਆਂ ਗਈਆਂ ਵੱਖ-ਵੱਖ ਆਇਟਮਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮਹਿਲਾ ਕੈਦੀਆਂ ਵਲੋਂ ਬੈਗ, ਪਰਸ, ਗੁੱਡੀ-ਪਟੋਲੇ ਆਦਿ ਬਣਾਏ ਗਏ ਜਿਨਾਂ ਦੀ ਸ਼੍ਰੀ ਰੰਧਾਵਾ ਨੇ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਜੇਲ ਵਿੱਚ ਪੌਦੇ ਲਗਾਕੇ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੌਦਾ ਲਗਾੳ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ।
ਇਸ ਮੌਕੇ ਉੱਘੇ ਹਾਸ-ਰਸ ਕਲਾਕਾਰ ਸ਼੍ਰੀ ਗੁਰਪzzੀਤ ਸਿੰਘ ਘੁੱਗੀ ਨੇ ਆਪਣੀ ਕਲਾ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਉਨਾਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਧਾਰ ਘਰ ਵਿੱਚ ਕੈਦੀਆਂ ਨੂੰ ਵੱਧ ਤੋਂ ਵੱਧ ਸਮਾਜਿਕ ਕੰਮਾਂ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਰਿਹਾਈ ਤੋਂ ਬਾਅਦ ਉਹ ਆਸਾਨੀ ਨਾਲ ਸਮਾਜ ਦਾ ਹਿੱਸਾ ਬਣ ਸਕਣ।
ਇਸ ਮੌਕੇ ਸ਼੍ਰੀ ਰੰਧਾਵਾ ਨੇ ਜੇਲ ਦੇ ਬਾਹਰ ਮਾਰਕਫੈਡ ਅਤੇ ਵੇਰਕਾ ਵਲੋਂ ਸ਼ਰੂ ਕੀਤੇ ਗਏ ਸਟੋਰਾਂ ਦਾ ਵੀ ਉਦਘਾਟਨ ਕੀਤਾ। ਉਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ, ਮਾਰਕਫੈਡ ਅਤੇ ਮਿਲਕਫੈਡ ਵਲੋਂ ਇਸ ਤਰਾਂ ਦੇ ਹੋਰ ਕੇਂਦਰ ਵੀ ਵੱਖ-ਵੱਖ ਜੇਲਾਂ ਵਿੱਚ ਖੋਲੇ ਜਾਣਗੇ।
ਇਸ ਮੌਕੇ ਕੈਦੀਆਂ ਵਲੋਂ ਭੰਗੜਾ ਵੀ ਪੇਸ਼ ਕੀਤਾ ਗਿਆ ਅਤੇ ਕਲਾਕਾਰ ਰਾਖੀ ਹੁੰਦਲ, ਬਾਲ ਮੁਕੰਦ ਸ਼ਰਮਾ ਅਤੇ ਚੰਦ ਕੌਰ ਨੇ ਵੀ ਆਪਣੀ ਕਲਾ ਪੇਸ਼ ਕੀਤੀ।
ਇਸ ਮੌਕੇ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਵਧੀਕ ਮੁੱਖ ਸਕੱਤਰ ਸ਼੍ਰੀ ਡੀ.ਪੀ. ਰੈਡੀ , ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲਾਂ) ਪੰਜਾਬ ਸ਼੍ਰੀ ਇਕਬਾਲਪੀ੍ਰਤ ਸਿੰਘ ਸਹੋਤਾ, ਸੈਕਟਰੀ ਮਾਰਕਫੈਡ ਸ਼੍ਰੀ ਵਿਕਾਸ ਗਰਗ, ਆਈ.ਜੀ. (ਜੇਲਾਂ) ਰੂਪ ਕੁਮਾਰ ਅਰੋੜਾ, ਜ਼ਿਲਾ ਤੇ ਸੈਸ਼ਨ ਜੱੱਜ ਬਠਿੰਡਾ ਸ਼੍ਰੀ ਪਰਮਜੀਤ ਸਿੰਘ, ਡੀ.ਆਈ.ਜੀ. (ਜੇਲਾਂ) ਸ਼੍ਰੀ ਸੁਰਿੰਦਰ ਸਿੰਘ ਸੈਣੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ, ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਸ਼੍ਰੀ ਲਲਿਤ ਸਿੰਗਲਾ ਅਤੇ ਹੋਰ ਸਟਾਫ ਆਦਿ ਮੌਜੂਦ ਸਨ।