ਪਟਿਆਲਾ, 15 ਅਗਸਤ 2018 - ਪਟਿਆਲਾ ਦੇ ਸਿੱਖ ਨੌਜਵਾਨ ਅਮਨਦੀਪ ਸਿੰਘ ਨੇ ਆਈ ਏ ਐਸ ਦੀ ਪ੍ਰੀਖਿਆ ਪਾਸ ਕਰਕੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ।ਉਸਦੀ ਇਸ ਉਪਲਬਧੀ ਤੇ ਮਾਨਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਵੱਲੋਂ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ ਮੈਂਬਰ ਸਾਹਿਬਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਵੱਲੋਂ ਦਿੱਤਾ ਗਿਆ ਇਸ ਮੌਕੇ ਸ੍ਰ.ਨਿਰਮੈਲ ਸਿੰਘ ਜੌਲਾਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਗੁਰਸਿੱਖ ਨੌਜਵਾਨਾਂ ਦੀ ਯੋਗ ਮਦਦ ਅਤੇ ਸਨਮਾਨ ਕਰਕੇ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋ ਇਲਾਵਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਸ੍ਰ.ਹਰਦੇਵ ਸਿੰਘ ਰੋਗਲਾ, ਸ੍ਰ.ਗੁਰਤੇਜ ਸਿੰਘ ਢੱਡੇ, ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ.ਜਸਮੇਰ ਸਿੰਘ ਲਾਛੜੂ, ਸ੍ਰ.ਸਤਵਿੰਦਰ ਸਿੰਘ ਟੌਹੜਾ, ਸ੍ਰ.ਸਵਿੰਦਰ ਸਿੰਘ ਸਭਰਵਾਲ, ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਸ੍ਰ: ਕਰਨੈਲ ਸਿੰਘ ਨਾਭਾ, ਐਡੀ:ਮੈਨੇਜਰ ਸ੍ਰ: ਕਰਮ ਸਿੰਘ,ਅਮਰਪਾਲ ਸਿੰਘ ਅਕਾਉਟੈਂਟ, ਸ੍ਰ.ਮਨਪ੍ਰੀਤ ਸਿੰਘ ਭਲਵਾਨ, ਗੁਰਦੀਪ ਸਿੰਘ ਭੈਣੀ ਜੱਸਾ, ਸ੍ਰ.ਰਣਧੀਰ ਸਿੰਘ ਖੱਟੜਾ, ਰੁਪਿੰਦਰ ਸਿੰਘ ਔਲਖ ਆਦਿ ਪਤਵੰਤੇ ਹਾਜ਼ਰ ਸਨ।