ਅੰਮ੍ਰਿਤਸਰ ਏਅਰਪੋਰਟ ਤੋਂ ਸਮਗਲਰ ਕੀਤਾ ਜਾ ਰਿਹਾ ਪੰਜ ਕਿੱਲੋ ਸੋਨਾ ਫੜਿਆ
ਅੰਮ੍ਰਿਤਸਰ , 10 ਅਗਸਤ , 2018 ਡੀਆਰਆਈ ਦੀ ਇੱਕ ਟੀਮ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਪੰਜ ਕਿੱਲੋ ਸੋਨਾ ਬਰਾਮਦ ਕੀਤਾ ਹੈ ਜੋ ਕਿ ਸਿੰਘਾਪੁਰ ਤੋਂ ਹਵਾਈ ਜਹਾਜ਼ ਰਾਹੀਂ ਸਮੱਗਲ ਕਰਕੇ ਲਿਆਂਦਾ ਜਾ ਰਿਹਾ ਸੀ ਇਹ ਸੋਨਾ ਸਿੰਗਾਪੁਰ ਤੋਂ 9 ਅਗਸਤ ਦੀ ਸ਼ਾਮਨੂੰ ਆਈ ਸਕੂਟ ਏਅਰਲਾਈਨਜ਼ ਦੀ ਫਲਾਈਟ ਤੇ ਇੱਕ ਪਾਰਸਲ ਦੇ ਰੂਪ ਵਿੱਚ ਆਇਆ ਸੀ. ਦਿਲਚਸਪ ਗੱਲ ਇਹ ਹੈ ਕਿ ਇਹ ਸੋਨਾ ਸਟੇਨਲੈੱਸ ਸਟੀਲ ਦੀਆਂ ਟੂਟੀਆਂ ਦੇ ਵਿੱਚ ਭਰ ਕੇ ਇੱਕ ਪਾਰਸਲ ਰਾਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ. .ਡੀ ਆਰ ਆਈ ਦੀ ਟੀਮ ਨੇ ਪਾਰਸਲ ਲੈਣ ਆਏ ਰਘੂ ਨਾਂ ਦੇ ਇੱਕ ਅੰਮ੍ਰਿਤਸਰ ਵਾਸੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ. .ਪਤਾ ਲੱਗਾ ਹੈ ਕਿ ਇਹ ਸੋਨੇ ਦਾ ਪਾਰਸਲ ਬੈਂਕਾਕ ਤੋਂ ਸਿੰਗਾਪੁਰ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਸੀ .ਇਸ ਫੜੇ ਗਏ ਸੋਨੇ ਦੀ ਕੀਮਤ ਡੇਢ ਕਰੋੜ ਤੋਂ ਉੱਪਰ ਬਣਦੀ ਹੈ .