ਬਠਿੰਡਾ, 9 ਅਗਸਤ 2018 - ਬਠਿੰਡਾ ਵਿੱਚ ਅਕਾਲੀ ਆਗੂ ਤੇ ਨਿਊ ਦੀਪ ਬੱਸ ਸਰਵਿਸ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪੈਟਰੋਲ ਪੰਪ 'ਤੇ ਫੂਡ ਸਪਲਾਈ ਦੀ ਟੀਮ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਵਿੱਚ ਪੁਲਿਸ ਨੇ ਬੱਸ ਤੇ ਤੇਲ ਪਾਉਣ ਵਾਲ ਕੈਂਟਰ ਜ਼ਬਤ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਪੈਟਰੋਲ ਪੰਪ ਤੋਂ ਕੈਂਟਰ ਭਰ ਕੇ ਬੱਸਾਂ ਵਿੱਚ ਭਰਦੇ ਸਨ। ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਤੇ ਰੰਗੇ ਹੱਥੀਂ ਫੜਿਆ ਗਿਆ।
ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ ਨੰਬਰ-15 'ਤੇ ਸਥਿਤ ਅਕਾਲੀ ਨੇਤਾ ਹਰਦੀਪ ਸਿੰਘ ਢਿੱਲੋਂ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀਆਂ ਬੱਸਾਂ 'ਚ ਕੈਂਟਰ ਰਾਹੀਂ ਡੀਜ਼ਲ ਭਰਿਆ ਜਾਂਦਾ ਹੈ। ਇਸ ਰੇਡ ਵਿੱਚ ਚੰਡੀਗੜ੍ਹ ਤੋਂ ਖ਼ਾਸ ਤੋਰ ਉੱਤੇ ਪਹੁੰਚੇ ਚੀਫ਼ ਵਿਜੀਲੈਂਸ ਅਫ਼ਸਰ ਰਾਕੇਸ਼ ਸਿੰਗਲਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਪੁਲਸ ਪਾਰਟੀ ਦੇ ਨਾਲ ਛਾਪਾਮਾਰੀ ਕਰ ਕੇ ਕੈਂਟਰ ਅਤੇ ਬੱਸ ਨੂੰ ਕਾਬੂ ਕੀਤਾ। ਫ਼ਿਲਹਾਲ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਖਬਰ ਦੇ ਹੋਰ ਵੇਰਵਿਆਂ ਲਈ ਨਿਊਜ਼ -18 ਦੀ ਖਬਰ ਪੜ੍ਹੋ :-