ਚੰਡੀਗੜ੍ਹ, 9 ਅਗਸਤ 2018 - ਸ਼੍ਰੋਮਣੀ ਅਕਾਲੀ ਦਲ -ਭਾਜਪਾ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਮਹਿਲਾਵਾਂ ਨੂੰ ਸਕੂਟੀ ਚਲਾਉਂਦੇ ਸਮੇਂ ਲਾਜ਼ਮੀ ਕੀਤੇ ਹੈਲਮਟ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰ ਦੇਣ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਬੀਬੀਆਂ ਨੂੰ ਹੈਲਮਟ ਪਾਉਣਾ ਸਿੱਖ ਮਰਿਆਦਾ ਦੇ ਉਲਟ ਹੈ। ਉਨ੍ਹਾਂ ਅਮਰੀਕਾ ਦੀ ਫੌਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ 'ਚ ਵੀ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਅਜ਼ਾਦੀ ਹੈ ਤੇ ਫਿਰ ਚੰਡੀਗੜ੍ਹ ਵਿਚ ਸਿੱਖਾਂ ਨੂੰ ਦਸਤਾਰ 'ਤੋਂ ਹੈਲਮਟ ਪਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।