ਪਟਿਆਲਾ, 7 ਅਗਸਤ 2018 - ਬੀਤੇ ਐਤਵਾਰ ਦੀ ਰਾਤ ਸਨੌਰ ਪੁਲਿਸ ਨੇ ਸਿੱਖ ਨੌਜਵਾਨ ਅਤੇ ਉਸਦੇ 6 ਹੋਰ ਦੋਸਤਾਂ ਨਾਲ ਕੁੱਟਮਾਰ ਕੀਤੀ। ਜਿਸ ਕਾਰਨ 7 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨਾਂ ਨੂੰ ਪੁਲਿਸ ਨੇ ਸੋਮਵਾਰ ਨੂੰ ਸਵੇਰੇ 7 ਵਜੇ ਥਾਣਾ ਐਸਐਚੳ ਦੇ ਆਉਣ ਤੋਂ ਪਹਿਲਾਂ ਧਮਕਾ ਕੇ ਭਜਾ ਦਿੱਤਾ ਗਿਆ। ਨੌਜਵਾਨਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਅਜੇ ਵੀ ਰਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਨੌਜਵਾਨਾਂ ਨੇ ਦੋਸ਼ ਲਗਾਇਆ ਕਿ ੲਅੇਸਆਈ ਨੇ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਨੂੰ ਕੁੱਟਿਆ ਮਾਰਿਆ ਅਤੇ ਉਨ੍ਹਾਂ ਤੋਂ ਅਸ਼ਲੀਲ ਹਰਕਤਾਂ ਵੀ ਕਰਾਈਆਂ।
ਐਸਐਸਆਈ ਮੰਦੀਪ ਸਿੰਘ ਸਿੱਧੂ ਨੇ ਦੋਸ਼ੀ ਏਐਸਆਈ ਨਰਿੰਦਰ ਸਿੰਘ ਨੂੰ ਸਸਪੈਂਡ ਵੀ ਕਰ ਦਿੱਤਾ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਐਸਪੀ ਸਿਟੀ ਕੇਸਰ ਸਿੰਘ ਨੂੰ ਦੇ ਦਿੱਤੀ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਵਿਚ ਇਸ 'ਤੇ ਰਿਪੋਰਟ ਦੇਣ ਦੇ ਨਿਰਦੇਸ਼ ਦੇ ਦਿੱਤੇ ਹਨ। ਉਥੇ ਹੀ ਏਐਸਆਈ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ।
ਕੀ ਹੈ ਪੂਰਾ ਮਾਮਲਾ ?
ਦਰਅਸਲ ਸਨੌਰ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ 'ਚੋਂ 11 ਵਜੇ ਰਾਤ ਕੀਤਰਤਨ ਸੁਣ ਕੇ ਆ ਰਹੇ 7 ਨੌਜਵਾਨਾਂ ਨੂੰ ਪਟਿਆਲਾ ਸਨੌਰ ਰੋਡ 'ਤੇ ਨਾਕਾ ਲਗਾ ਕੇ ਖੜ੍ਹੇ ਏਐਸਆਈ ਨਰਿੰਦਰ ਸਿੰਘ ਨੇ ਰੋਕਿਆ। ਇਹ 7 ਨੌਜਵਾਨ 3 ਮੋਟਰਸਾਈਕਲਾਂ 'ਤੇ ਸਵਾਰ ਸਨ। ਏਐਸਆਈ ਨੇ ਟ੍ਰਿਪਲਿੰਗ ਦਾ ਚਲਾਣ ਕੱਟਿਆ ਜਿਸ ਦੌਰਾਨ ਇੰਜੀਨਿਅਰਿੰਗ ਸਟੂਡੈਂਦ ਦਾ ਪ੍ਰਦੂਸ਼ਣ ਅਤੇ ਇੰਸ਼ਿਉਰੈਂਸ ਸਰਟੀਫਿਕੇਟ ਹਨ੍ਹੇਰੇ 'ਚ ਖੋ ਗਏ। ਜਦੋਂ ਇਕ ਨੌਜਵਾਨ ਨੇ ਪੁੱਛਿਆ ਕਿ ਕਾਗਜ਼ ਉਨ੍ਹਾਂ ਕੋਲ ਤਾਂ ਨਹੀਂ ਤਾਂ, ਏਐਸਆਈ ਨੇ ਨੌਜਵਾਨ ਨੂੰ ਗਾਲ਼ਾਂ ਕੱਢ ਉਸਦੇ ਥੱਪੜ ਜੜ ਦਿੱਤੇ। ਇਸ ਸਾਰੀ ਘਟਨਾ ਨੂੰ ਦੂਸਰੇ ਸਾਥੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਵੀਡੀੳ ਬਣਾਉਣੀ ਸ਼ੁਰੂ ਕਰ ਦਿੱਤੀ।
ਜਿਸਤੋਂ ਬਾਅਦ ਏਐਸਆਈ ਉਨ੍ਹਾਂ ਨੌਜਵਾਨਾਂ 'ਤੇ ਭੜਕ ਗਿਆ ਅਤੇ ਥਾਣੇ 'ਚ ਲਿਜਾ ਕੇ ਮੋਬਾਈਲ ਫੋਨ ਖੋਹ ਕੇ ਵੀਡੀੳ ਡਿਲੀਟ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਨੌਜਵਾਨਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਸਾਰੀ ਰਾਤ ਜ਼ਲੀਲ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਜਿਸ ਨੌਜਵਾਨ ਨੇ ਫੇਸਬੁੱਕ 'ਤੇ ਵਿਡੀੳ ਬਣਾਈ ਸੀ, ਉਸਦੇ ਕਿਸੇ ਰਿਸ਼ਤੇਦਾਰ ਨੇ ਬਰੇਲੀ 'ਚ ਬੈਠੇ ਨੇ ਉਸ ਵਕਤ ਇਹ ਵੀਡੀੳ ਦੇਖ ਲਿਆ ਅਤੇ ਉਸਨੇ ਦੂਰਸੇ ਮੋਬਾਈਲ ਤੋਂ ਇਸ ਘਟਨਾ ਨੂੰ ਰਿਕਾਰਡ ਕਰ ਲਿਆ। ਜੋ ਕਿ ਇਸ ਸਾਰੀ ਘਟਨਾ ਦਾ ਸਬੂਤ ਬਣ ਗਿਆ।
ਫਿਲਹਾਲ ਜਿਸ ਸਿੱਖ ਨੌਜਵਾਨ ਦੇ ਜ਼ਿਆਦਾ ਸੱਟਾਂ ਲੱਗੀਆਂ ਸਨ, ਉਸਨੂੰ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ ਇਲਾਜ ਅਧੀਨ ਹੈ। ਖ਼ਬਰ ਇਹ ਵੀ ਹੈ ਕਿ ਇੰਨ੍ਹਾਂ ਨੌਜਵਾਨਾਂ 'ਤੇ ਪੁਲਿਸ ਵੱਲੋਂ ਨਿੱਜੀ ਅੰਗਾਂ 'ਤੇ ਵੀ ਸੱਟਾਂ ਮਾਰੀਆਂ ਗਈਆਂ।