ਪਟਿਆਲਾ, 25 ਜੁਲਾਈ 2018: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵਿਖੇ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੈਂਡਰ ਇਸ਼ੂ ਵਿਸ਼ੇ 'ਤੇ 3 ਦਿਨ ਦਾ ਸਿਖਲਾਈ ਪ੍ਰੋਗਰਾਮ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵਿਖੇ ਸ਼ੁਰੂ ਹੋਇਆ ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਲੋਕ ਭਲਾਈ ਵਿਭਾਗ ਪੰਜਾਬ ਦੇ ਸਿਵਲ ਸਰਜਨ ਪਟਿਆਲਾ ਵੱਲੋਂ ਨਾਮਜ਼ਦ ਕੀਤੇ ਅਧਿਕਾਰੀ/ਕਰਮਚਾਰੀ ਭਾਗ ਲੈ ਰਹੇ ਹਨ
ਸ਼੍ਰੀ ਅਮਰਜੀਤ ਸਿੰਘ ਸੋਢੀ ਪ੍ਰੋਜੈਕਟ ਕੁਆਰਡੀਨੇਟਰ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ 3 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਵਿੱਚ ਜੀ ਆਇਆਂ ਆਖਿਆਂ ਗਿਆ ਅਤੇ ਇਸ ਸਿਖਲਾਈ ਪ੍ਰੋਗਰਾਮ ਦੇ ਮੰਤਵ,ਉਦੇਸ਼, ਸ਼ਡਿਊਲ ਅਤੇ ਵਿਸ਼ਾ ਮਾਹਿਰਾਂ ਬਾਰੇ ਜਾਣਕਾਰੀ ਦਿੱਤੀ ਗਈ
ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਐੱਮ.ਐੱਲ. ਸ਼ਰਮਾ, ਪੀ.ਸੀ.ਐੱਸ. (ਰਿਟਾ.) ਖੇਤਰੀ ਪ੍ਰੋਜੈਕਟ ਡਾਇਰੈਕਟਰ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਕੀਤੀ ਗਈ ਉਨਾਂ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਲਿੰਗ ਬਰਾਬਰੀ ਇੱਕ ਮਨੁੱਖੀ ਮੁੱਦਾ ਹੈ ਨਾ ਕਿ ਕੇਵਲ ਔਰਤਾਂ ਦਾ ਮੁੱਦਾ, ਕਿਉਂਕਿ ਇਹ ਸਾਡੇ ਸਾਰਿਆਂ ਤੇ ਪ੍ਰਭਾਵ ਪਾਉਂਦਾ ਹੈ ਉਨਾਂ ਕਿਹਾ ਕਿ ਔਰਤਾਂ ਨੂੰ ਪਬਲਿਕ ਸੈਕਟਰ ਦੀ ਤਰ੍ਹਾਂ ਹੀ ਪ੍ਰਾਈਵੇਟ ਸੈਕਟਰ ਵਿੱਚ ਵੀ ਬਰਾਬਰ ਤਨਖਾਹ ਅਤੇ ਮੌਕੇ ਮਿਲਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਔਰਤਾਂ ਦੀ ਆਜ਼ਾਦੀ ਉਨਾਂ ਦਾ ਅਧਿਕਾਰ ਹੈ, ਇਸ ਦਾ ਸਾਨੂੰ ਸਾਰਿਆਂ ਨੂੰ ਸਮੱਰਥਨ ਕਰਨਾ ਚਾਹੀਦਾ ਹੈ ਉਨਾਂ ਨੇ ਇਹ ਵੀ ਉਮੀਦ ਜਤਾਈ ਕਿ 3 ਦਿਨ ਦੇ ਅੰਦਰ ਇਸ ਪ੍ਰੋਗਰਾਮ ਵਿੱਚ ਚੰਗੀ ਤਰ੍ਹਾਂ ਸਿਖਲਾਈ ਹਾਸਲ ਕਰਨਗੇ ਅਤੇ ਜੋ ਵੀ ਵਿਸ਼ਾ ਮਾਹਿਰਾਂ ਵੱਲੋਂ ਲੈਕਚਰ ਦਿੱਤਾ ਜਾਂਦਾ ਹੈ, ਉਸ ਵਿਸ਼ੇ ਸਬੰਧੀ ਜੇਕਰ ਕਿਸੇ ਵੀ ਭਾਗੀਦਾਰ ਦਾ ਕੋਈ ਪ੍ਰਸ਼ਨ ਹੋਵੇ, ਤਾਂ ਉਸ ਨੂੰ ਵਿਸ਼ਾ-ਮਾਹਿਰ ਨਾਲ ਕਲੀਅਰ ਕਰਨਾ ਚਾਹੀਦਾ ਹੈ
ਇਸ ਮੌਕੇ ਵਿਸ਼ਾ ਮਾਹਿਰ ਇੰਜ. ਹਰਜੀਤ ਸਿੰਘ, ਜਨਰਲ ਮੈਨੇਜਰ (ਰਿਟਾ.), ਐਮ.ਐਨ. ਸੀ. ਅਤੇ ਮਨੋਵਿਗਿਆਨਿਕ ਕੌਂਸਲਰ ਵੱਲੋਂ ਜੈਂਡਰ ਨਾਲ ਸਬੰਧਤ ਮੁੱਦਿਆਂ, ਜੈਂਡਰ ਅਤੇ ਸਮਾਜਿਕ ਵਿਕਾਸ ਅਤੇ ਡਾ. ਪਰਮਜੀਤ ਸਿੰਘ, ਪ੍ਰੋਫੈਸਰ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੈਂਡਰ ਸਬੰਧੀ ਨੀਤੀ, ਸੰਵਿਧਾਨਿਕ ਪ੍ਰਬੰਧਾਂ ਅਤੇ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ ਗਈ
ਸਿਖਲਾਈ ਪ੍ਰੋਗਰਾਮ ਦੇ ਅਗਲੇ ਆਉਣ ਵਾਲੇ 2 ਦਿਨਾਂ ਵਿੱਚ ਵੱਖ-ਵੱਖ ਵਿਸ਼ਾ-ਮਾਹਿਰਾਂ ਵੱਲੋਂ ਜਿਨਾਂ ਵਿੱਚ ਮਿਸ ਸ਼ਵੇਤਾ ਕੌਸ਼ਿਕ, ਕੰਨਸਲਟੈਂਟ, ਲਾਅ ਸੈਂਟਰ, ਮਗਸੀਪਾ, ਯਸ਼ਪਾਲ ਮਾਨਵੀ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਪ੍ਰੋਫ. ਕਮਲੇਸ਼ ਮੋਹਿਦਰੁ, ਮਨੋਵਿਗਿਆਨ ਵਿਭਾਗ ਮੁਖੀ (ਰਿਟਾ), ਸਰਕਾਰੀ ਕਾਲਜ (ਲੜਕੀਆਂ) ਪਟਿਆਲਾ ਵੱਲੋਂ ਜੈਂਡਰ ਅਤੇ ਲੀਗਲ ਫਰੇਮਵਰਕ, ਔਰਤਾਂ ਦੀ ਸਥਿਤੀ- ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ, ਔਰਤਾਂ ਅਤੇ ਸਿਆਸੀ ਸਾਂਝੇਦਾਰੀ, ਸਿੱਖਿਆਂ ਅਤੇ ਸਿਹਤ ਸੰਭਾਲ ਵਿੱਚ ਜੈਂਡਰ ਸਬੰਧੀ ਮੁੱਦੇ, ਔਰਤਾਂ ਲਈ ਕੰਮ ਵਾਲੀ ਥਾਂ ਤੇ ਜਿਨਸੀ ਪ੍ਰੇਸ਼ਾਨੀ, ਜੈਂਡਰ ਅਤੇ ਮੀਡੀਆਂ, ਘਰੈਲੂ ਹਿੰਸਾਂ ਅਪਰਾਧ ਕਾਨੂੰਨ ਅਤੇ ਇਸ ਨਾਲ ਸਬੰਧਤ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪ੍ਰੋਗਰਾਮ ਦੇ ਅੰਤ ਵਿੱਚ ਭਾਗੀਦਾਰਾਂ ਤੋਂ ਫੀਡ ਬੈਕ/ਸੁਝਾਅ ਲੈਣ ਉਪਰੰਤ ਉਨਾਂ ਨੂੰ ਕੋਰਸ ਸਮੱਗਰੀ ਅਤੇ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਵੀ ਦਿੱਤੇ ਜਾਣਗੇ