ਬੇਗਮਪੁਰਾ ਟਾਇਗਰ ਫੋਰਸ ਵੱਲੋਂ ਪੰਜਾਬ ਵਿਚ ਦਿਨੋ ਦਿਨ ਵਧ ਰਹੇ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਅੰਬੇਦਕਰ ਚੌਂਕ ਵਿਖੇ ਪੁਤਲਾ ਫੂਕਿਆ ਗਿਆ। ਫੋਰਸ ਦੇ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੇ ਵਗ ਰਹੇ ਪੰਜ ਦਰਿਆਵਾਂ ਜਿਸ ਕਾਰਨ ਸੂਬੇ ਦਾ ਨਾਮ ਰੱਖਿਆ ਗਿਆ ਹੈ ਵਿੱਚੋਂ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਰਾਜਨੀਤਿਕ ਲੀਡਰਾਂ ਵੱਲੋਂ ਚਲਾਏ ਗਏ ਨਸ਼ਿਆਂ ਦਾ ਛੇਵਾਂ ਦਰਿਆ ਕਿਨਾਰੇ ਤੋੜ ਕੇ ਸਮਾਜ ਵਿੱਚ ਪਰਲੋ ਮਚਾ ਰਿਹਾ ਹੈ। ਇਸ ਦੀ ਮਾਰ ਹੇਠ ਪੰਜਾਬ ਦੀ ਜਵਾਨੀ ਆਪਣੇ ਮਾਂ-ਬਾਪ ਦੇ ਸਾਹਮਣੇ ਦਮ ਤੋੜ ਰਹੀ ਹੈ। ਗਰੀਬ ਮਾਪੇ ਆਪਣੇ ਪੁੱਤਾਂ ਨੂੰ ਬੜੇ ਚਾਵਾਂ ਨਾਲ ਪਾਲਦੇ ਹਨ ਤਾਂ ਜੋ ਬੁਢਾਪੇ ਸਮੇਂ ਉਨ•ਾਂ ਦਾ ਸਹਾਰਾ ਬਣ ਸਕਣ। ਪਰ ਜਦੋਂ ਉਨ•ਾਂ ਨੂੰ ਪਤਾ ਚਲਦਾ ਹੈ ਕਿ ਉਨ•ਾਂ ਦਾ ਪੁੱਤ ਨਸ਼ਾ ਕਰਕੇ ਲੁੱਟ ਖੋਹ ਕਰਦਾ ਥਾਣੇ ਫੜਿਆ ਗਿਆ ਤਾਂ ਉਹ ਆਪਣੀ ਜ਼ਿੰਦਗੀ ਦੀ ਕਮਾਈ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਨਸ਼ਾ ਵੇਚਣ, ਬਿਕਵਾਉਣ ਵਾਲਿਆਂ ਨੂੰ ਬਦਦੁਆਵਾਂ ਦਿੰਦੇ ਹਨ। ਆਗੂਆਂ ਨੇ ਕਿਹਾ ਕਿ ਦੂਜੇ ਪਾਸੇ ਰਾਜਨੀਤਿਕ ਲੀਡਰ ਸਮਾਜ ਦੀ ਪ੍ਰਵਾਹ ਕੀਤੇ ਬਗੈਰ ਦੁਗਣੀ-ਚੌਗੁਣੀ ਤਰੱਕੀ ਕਰਦੇ ਹਨ। ਅਤੇ ਲੀਡਰ ਨਸ਼ਈ ਨੌਜਵਾਨਾਂ ਨੂੰ ਨਸ਼ਾ ਅਤੇ ਪੈਸੇ ਦਾ ਲਾਲਚ ਦੇ ਕੇ ਲੋਕਾਂ ਵਿੱਚੋਂ ਆਪਣੇ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਂਦੇ ਹਨ ਚਾਹੇ ਉਨ•ਾਂ ਨੂੰ ਕਿਸੇ ਦੀ ਜਾਨ ਹੀ ਕਿਉਂ ਨਾ ਲੈਣੀ ਪਵੇ। ਪੰਜਾਬ ਪੁਲਿਸ ਦੇ ਕੁੱਝ ਅਫ਼ਸਰ ਇਮਾਨਦਾਰੀ ਨਾਲ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਉਂਦੇ ਹਨ ਤਾਂ ਉਨ•ਾਂ ਉੱਪਰ ਰਾਜਨੀਤਿਕ ਦਬਾਅ ਬਣਾਇਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਲੀਡਰਾਂ ਵੱਲੋਂ ਨਸ਼ਿਆਂ ਤੋਂ ਹੋਣ ਵਾਲੀ ਕਮਾਈ ਨੂੰ ਚੋਣਾਂ ਸਮੇਂ ਵਰਤਿਆ ਜਾਂਦਾ ਹੈ।
ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਦੁਖੀ ਹੋਏ ਲੋਕਾਂ ਨੇ ਖ਼ੁਦ ਬੀੜਾ ਚੁੱਕਦੇ ਹੋਏ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ-ਪਿੰਡ ਅਤੇ ਮੁਹੱਲਿਆਂ ਵਿਚ ਭਾਜੜ ਪਾਈ ਹੈ। ਇਸ ਸਮੇਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦਾ ਸਾਥ ਦੇਣ ਤਾਂ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਖ਼ਤਮ ਹੋ ਸਕਦਾ ਹੈ। ਆਗੂਆਂ ਨੇ ਸਰਕਾਰਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਗਰ ਨਸ਼ਾ ਖ਼ਤਮ ਨਹੀ ਕਰ ਸਕਦੀਆਂ ਤਾਂ ਵੋਟਾਂ ਲੈਣ ਦਾ ਕੋਈ ਅਧਿਕਾਰ ਨਹੀ।
ਬੀ.ਟੀ.ਐਫ. ਦੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਭਰ ਵਿਚ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਤੇ ਚੇਅਰਮੈਨ ਤਰਸੇਮ ਦੀਵਾਨਾ, ਉਪ ਚੇਅਰਮੈਨ ਬਿਲਾ ਦਿÀਵਾਲ, ਪ੍ਰਧਾਨ ਅਸ਼ੋਕ ਸੱਲਣ, ਅਵਤਾਰ ਬਸੀ ਖੁਆਜੂ, ਅਮਰਜੀਤ ਸੰਧੀ, ਬੱਬੂ ਸਿੰਗੜੀਵਾਲਾ, ਸੋਮ ਦੇਵ, ਦੇਵਰਾਜ, ਰਾਕੇਸ਼ ਕੁਮਾਰ, ਨਰੇਸ਼ ਰਿੱਕਾ, ਰਾਹੁਲ, ਨਰੇਸ਼ ਬੱਧਣ, ਸੋਨੂੰ ਪ੍ਰੇਮ ਗੜ•, ਕੁਲਵਿੰਦਰ ਕਟੋਚ, ਲਵਲੀ ਪਹਿਲਵਾਨ, ਰਾਕੇਸ਼, ਰੇਸ਼ਮ, ਕੁਕੂ ਹਰਵਿੰਦਰ, ਹਰੀ ਮਿੱਤਰ, ਹੰਸਰਾਜ, ਸੁਖਦੇਵ ਆਦਿ ਸ਼ਾਮਿਲ ਸਨ।