ਏਜੰਸੀ
ਸੈਨ ਫਰਾਂਸਿਸਕੋ, 21 ਜੁਲਾਈ : ਦੁਨੀਆਂ ਵਿਚ ਜਿਹੜੇ ਕਰੋੜਾਂ ਲੋਕਾਂ ਕੋਲ ਅਜੇ ਵੀ ਫੇਸਬੁੱਕ ਨਹੀਂ ਪਹੁੰਚੀ, ਉਨ੍ਹਾਂ ਤੱਕ ਫੇਸਬੁੱਕ ਨੂੰ ਪਹੁੰਚਾਉਣ ਦੇ ਟੀਚੇ ਦੇ ਚਲਦਿਆਂ ਫੇਸਬੁੱਕ ਸਾਲ 2019 ਦੇ ਸ਼ੁਰੂ ਵਿੱਚ ਆਪਣਾ ਖੁਦ ਦਾ ਇਕ ''ਐਥੇਨਾ'' ਨਾਮਕ ਇੰਟਰਨੈਟ ਸੈਟੇਲਾਈਟ ਲਾਂਚ ਕਰਨ ਜਾ ਰਿਹਾ ਹੈ। ਜਿਸ 'ਤੇ ਫਿਲਹਾਲ ਫੇਸਬੁੱਕ ਕੰਮ ਕਰ ਰਿਹਾ ਹੈ।
ਸ਼ੁੱਕਰਵਾਰ ਨੂੰ ਰਿਪੋਰਟ ਵਿਚ ਕਿਹਾ ਗਿਆ ਕਿ, 'ਫੇਸਬੁੱਕ ਨੇ ਯੂਐਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਐਫ.ਸੀ. ਸੀ) ਦੇ ਨਾਮ ''ਪੋਆਇੰਟ ਵਿਊ ਟੈਕ ਐਲਐਲਸੀ'' ਦੇ ਨਾਂਅ ਨਾਲ ਅਰਜੀ ਦਰਜ਼ ਕੀਤੀ ਹੈ। ਇਸ ਪ੍ਰੋਜੈਕਟ ਨੂੰ "ਵਿਸ਼ਵ ਭਰ ਵਿਚ ਉਨ੍ਹਾਂ ਖੇਤਰਾਂ ਤੱਕ ਫੇਸਬੁੱਕ ਨੂੰ ਪਹੁੰਚਾਇਆ ਜਾਵੇਗਾ ਜਿਥੇ ਅੱਜੇ ਤਕ ਲੋਕਾਂ ਨੂੰ ਇਸਦਾ ਲਾਭ ਨਹੀਂ ਮਿਲਿਆ।
ਹਾਲਾਂਕਿ, ਫੇਸਬੁੱਕ ਇਕੱਲੀ ਨਹੀਂ ਹੈ ਜੋ ਸੈਟੇਲਾਈਟਾਂ ਦੁਆਰਾ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ 'ਚ ਜੁਟੀ ਹੋਈ ਹੈ। ਐਲਨ ਮਸਕ ਦਾ ਸਪੇਸ-ਐਕਸ ਅਤੇ ਸੌਫਟ ਬੈਂਕ-ਬੈਕਡ ਵਨਵੈਬ ਵਬ ਵੀ ਅਜਿਹੇ ਹਨ ਜੋ ਇਸ ਰੇਸ 'ਚ ਸ਼ਾਮਲ ਨੇ।
ਵਾਇਰਡ ਦੀ ਇਕ ਰਿਪੋਰਟ ਮੁਤਾਬਕ ਫੇਸਬੁੱਕ ਨੇ ਇਸ ਗੱਲ ਦੀ ਪੁਸ਼ਠੀ ਕੀਤੀ ਹੈ ਕਿ 'ਐਥੇਨਾ'' ਉਨ੍ਹਾਂ ਦਾ ਪ੍ਰਾਜੈਕਟ ਹੈ।
ਫੇਸਬੁੱਕ ਦੇ ਇਕ ਬੁਲਾਰੇ ਨੇ ਬਿਆਨ ਦਿੰਦਿਆਂ ਕਿਹਾ ਕਿ ਫਿਲਹਾਲ ਇਸ ਵਕਤ ਸਾਡੇ ਕੋਲ ਇੰਨ੍ਹਾਂ ਪ੍ਰਾਜੈਕਟਾਂ ਬਾਬਤ ਸਾਂਝਾ ਕਰਨ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਯਕੀਨ ਰਖਦੇ ਹਾਂ ਕਿ ਸੈਟੇਲਾਈਟ ਤਕਨਾਲੋਜੀ ਆਉਣ ਵਾਲੀ ਪੀੜ੍ਹੀ ਲਈ ਬ੍ਰਾਡਬੈਂਡ ਦਾ ਇਕ ਅਹਿਮ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ''ਜਿਹੜੇ ਖੇਤਰਾਂ ਵਿਚ ਫੇਸਬੁੱਕ ਨਹੀਂ ਪਹੁੰਚ ਸਕਦੀ, ਸਾਡਾ ਟੀਚਾ ਉਨ੍ਹਾਂ ਲੋਕਾਂ ਤੱਕ ਫੇਸਬੁੱਕ ਨੂੰ ਪਹੁੰਚਣ ਦਾ ਹੈ।''
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ :-
http://www.babushahi.com/full-news.php?id=76347