ਨਵੀਂ ਦਿੱਲੀ,21 ਜੁਲਾਈ 2018 - ਸੁਪਰੀਮ ਕੋਰਟ ਕੌਲਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐਮ. ਜੋਜ਼ੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਲਾਉਣ ਦੀ ਆਪਣੀ ਸਿਫਾਰਿਸ਼ 'ਤੇ ਕੇਂਦਰ ਸਰਕਾਰ ਵੱਲੋਂ ਉਠਾਏ ਇਤਰਾਜ਼ਾਂ ਨੂ ਖਾਰਜ ਕਰਦਿਆਂ ਉਨ੍ਹਾਂ ਦਾ ਨਾਂਅ ਦੋ ਹੋਰ ਸਿਫਾਰਸ਼ਾਂ ਸਮੇਤ ਦਬਾਰਾ ਕੇਂਦਰ ਨੂੰ ਭੇਜ ਦਿੱਤਾ। ਕੌਲਜੀਅਮ ਅਨੁਸਾਰ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਭੇਜੇ ਦੋ ਪੱਤਰਾਂ 'ਚ ਜਸਟਿਸ ਜੋਜ਼ੇਫ ਦੀ ਉਪਯੋਗਤਾ ਦੇ ਉਲਟ ਕੋਈ ਨੁਕਤਾ ਪੇਸ਼ ਨਹੀਂ ਕੀਤਾ ਗਿਆ। ਕੌਲਜੀਮ ਨੇ ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਇੰਦਰਾ ਬੈਨਰਜੀ ਅਤੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸਾਰਨ ਨੂੰ ਵੀ ਸੁਪਰੀਮ ਕੋਰਟ ਦੇ ਜੱਜ ਬਣਾਉਣ ਦੀ ਸਿਫਾਰਸ਼ ਕੀਤੀ। ਪੰਜ ਮੈਂਬਰੀ ਕੌਲਜੀਅਮ ਨੇ ਪਹਿਲੀ ਵਾਰ ਬੀਤੀ 10 ਜਨਵਰੀ ਨੂੰ ਜਸਟਿਸ ਜੋਜੇਫ ਦੀ ਸਿਫਾਰਸ਼ ਕੀਤੀ ਸੀ। ਦਰਅਸਲ ਜਸਟਿਸ ਜੋਜੇਫ ਉਸ ਬੈਂਚ ਦਾ ਹਿੱਸਾ ਸਨ। ਜਿਸ ਨੇ 2016 'ਚ ਮੋਦੀ ਸਰਕਾਰ ਵੱਲੋਂ ਉੱਤਰਾਖੰਡ ਦੀ ਕਾਂਗਰਸ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਉਣ ਦੇ ਫੈਸਲੇ ਨੂੰ ਰੱਦ ਕੀਤਾ ਸੀ।