ਤਸਵੀਰ - ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 20 ਜੁਲਾਈ 2018- ਕਿਸਾਨਾਂ ਨੂੰ ਭਾਰਤੀ ਸੂਬਿਆਂ ਵੱਲੋਂ ਦਿੱਤੀ ਕਰਜ਼ਾ ਰਾਹਤ 'ਤੇ ਆਰ.ਬੀ.ਆਈ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਅਤੇ ਸੂਬਿਆਂ ਨੂੰ ਇਸ ਕਰਜ਼ਾ ਮਾਫੀ ਨਾਲ ਕੋਈ ਫਾਇਦਾ ਨਹੀਂ ਹੋਇਆ ਹੈ। ਬੈਂਕ ਨੇ ਆਪਣੀ ਜੁਲਾਈ ਮਹੀਨੇ ਦੀ ਰਿਪੋਰਟ ਅਨੁਸਾਰ ਦੱਸਿਆ ਕਿ ਇਸਦਾ ਸੂਬਿਆਂ ਦੀ ਵਿੱਤੀ ਮਜਬੂਤੀ 'ਤੇ ਸਿੱਧਾ ਅਸਰ ਪਿਆ ਹੈ। ਆਰ.ਬੀ.ਆਈ ਨੇ ਸਾਲ 2008 'ਚ ਯੁ.ਪੀ.ਏ ਸਰਕਾਰ ਵੱਲੋਂ ਦਿੱਤੀ ਗਈ ਕਰਜ਼ਾ ਰਾਹਤ ਨੂੰ ਅਧਾਰ ਬਣਾਉਂਦਿਆਂ ਤੱਥ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਲ ਪ੍ਰਤੀ ਘਰ ਨੂੰ ਕੁਝ ਰਾਹਤ ਤਾਂ ਮਿਲੀ ਹੈ ਪਰ ਇਸਦਾ ਉਨ੍ਹਾਂ ਦੀ ਪੈਦਾਵਾਰ ਅਤੇ ਨਿਵੇਸ਼ ਵਧਾਉਣ 'ਚ ਕੋਈ ਵੀ ਸਬੂਤ ਨਹੀਂ ਮਿਲਿਆ। ਕਿਸਾਨਾਂ ਨੂੰ ਕਰਜ਼ਾ ਮਾਫੀ ਦੇਣ ਨਾਲ ਦਿਹਾਤੀ ਬੈਂਕਾਂ ਦੇ ਦੇ ਸਿਸਟਮ 'ਤੇ ਬੁਰਾ ਅਸਰ ਪਿਆ ਹੈ।
ਹੋਰ ਤੇ ਹੋਰ,ਇਹ ਵੀ ਦੇਖਣ 'ਚ ਆਇਆ ਹੈ ਕਿ ਕਿਸਾਨਾਂ ਨੂੰ ਸਰਕਾਰੀ ਤੌਰ 'ਤੇ ਕਰਜ਼ੇ ਮਿਲ ਨਹੀ ਰਹੇ। ਜਿੰਨ੍ਹਾਂ ਕਿਸਾਨਾਂ ਨੂੰ ਬੈਂਕਾਂ ਵੱਲੋਂ ਕਰਜ਼ ਮਾਫੀ ਦਿੱਤੀ ਗਈ ਹੈ ਉਹ ਬੈਂਕਾਂ ਕਿਸਾਨਾਂ ਨੂੰ ਭਵਿੱਖ 'ਚ ਕਰਜ਼ਾ ਦੇਣ ਤੋਂ ਮਨ੍ਹਾ ਕਰ ਰਹੀਆਂ ਹਨ ਅਤੇ ਕਿਸਾਨ ਮੁੜ ਤੋਂ ਆੜ੍ਹਤੀਆਂ ਕੋਲ ਜਾਣ ਲਈ ਮਜਬੂਰ ਹੋ ਰਿਹਾ ਹੈ।
ਹੋਰ ਵੇਰਵਿਆਂ ਲਈ ਪੜ੍ਹੋ ਨਿਊਜ਼-18 ਦੀ ਇਹ ਖ਼ਬਰ :-
https://goo.gl/zS3VDi