ਫਿਰੋਜ਼ਪੁਰ 20 ਜੁਲਾਈ (ਗੁਰਿੰਦਰ ਸਿੰਘ) ਸ਼੍ਰੀ ਐੱਸ ਕੇ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਏ.ਡੀ.ਆਰ ਸੈਂਟਰ ਵਿਖੇ ਅੱਜ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ, ਮੋਹਾਲੀ ਵੱਲੋਂ ਭੇਜੀ ਗਈ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ ਗਈ ਹੈ । ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਗਰਵਾਲ ਨੇ ਦੱਸਿਆ ਕਿ ਇਹ ਵੈਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਵਿੱਚ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਦਿੱਲੀ ਵੱਲੋਂ ਚਲਾਈਆਂ ਜਾ ਰਹੀਆਂ ਮੁਫਤ ਕਾਨੂੰਨੀ ਸੇਵਾਵਾਂ ਦਾ ਪ੍ਰਚਾਰ ਕਰੇਗੀ । ਜੱਜ ਸਾਹਿਬ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜੁਰਗਾਂ ਦੀ ਦੇਖਭਾਲ ਕਰਨ, ਵੱਧ ਤੋਂ ਵੱਧ ਦਰਖਤ ਲਗਾ ਕੇ ਵਾਤਾਵਰਣ ਨੂੰ ਸਵੱਛ ਰੱਖਣ, ਬੇਟੀ ਨੂੰ ਕੁੱਖ ਚ ਨਾ ਮਾਰਨ ਅਤੇ ਉਨ੍ਹਾਂ ਨੂੰ ਪੜਾਉਣ, ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੋਬਾਇਲ ਵੈਨ ਰਾਹੀਂ ਮੁਫਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ, ਲੋਕ ਅਦਾਲਤਾਂ, ਜ਼ਿਲ੍ਹਾ ਪਰਿਵਾਰ ਭਲਾਈ ਕਮੇਟੀ ਬਾਰੇ ਲੋਕਾਂ ਨੂੰ ਵੱਧ ਤੋਂ ਵੱੱਧ ਜਾਗਰੂਕ ਕੀਤੇ ਜਾਣ ਦਾ ਟੀਚਾ ਹੈ ।ਇਸ ਮੌਕ ਸ਼੍ਰੀਮਤੀ ਸ਼ਿਖਾ ਗੋਇਲ ਵਧੀਕ ਸਿਵਲ ਜੱਜ ਸੀਨੀਅਰ ਡਵੀਜਨ, ਫਿਰੋਂਪੁਰ, ਸ਼੍ਰੀਮਤੀ ਤ੍ਰਿਪਤਜੋਤ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਅਤੇ ਬਲਜਿੰਦਰ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ_ਕਮ_ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਤਿੰਦਰਪਾਲ ਸਿੰਘ ਮੱਗੋ ਪੈਨਲ ਐਡਵੋਕੇਟ, ਅਜੇ ਲਟਾਵਾ ਰਿਟੇਨਰ ਐਡਵੋਕੇਟ, ਇਸ ਦਫਤਰ ਦੇ ਰਿਮਾਂਡ ਆਰ ਐਡਵੋਕੇਟ ਦੀਪਕ ਸਿੰਘ ਕੰਬੋਜ਼, ਵਰਿੰਦਰ ਸਿੰਘ ਸਰਾਂ, ਅਭੈ ਬੱਤਰਾ ਰਿਮਾਂਡ ਆਰ ਐਡਵੋਕੇਟ ਹਾਜ਼ਰ ਸਨ । ਇਸ ਤੋਂ ਬਾਅਦ ਇਸ ਵੈਨ ਰਾਹੀਂ ਦਫਤਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਪਿੰਡ ਸ਼ਕੂਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਇੱਕ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵਿਕਟਮ ਕੰਪਨਸੇਸ਼ਨ ਸਕੀਮ, ਸੀਨੀਅਰ ਸਿਟੀਜਨ ਸਕੀਮ, ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ । ਇਸ ਸੈਮੀਨਾਰ ਵਿੱਚ ਇਸ ਦਫਤਰ ਦੇ ਰਿਟੇਨਰ ਐਡਵੋਕੇਟ ਰਾਜੇਸ਼ਵਰ ਸ਼ੇਰਗਿੱਲ, ਪੰਕਜ ਰਾਮਪਾਲ, ਸ਼੍ਰੀਮਤੀ ਅਮਨਦੀਪ ਕੌਰ, ਮਿਸ ਨਵਨੀਤ ਕੌਰ ਅਤੇ ਪੀ. ਐੱਲ. ਵੀ. ਬੂਟਾ ਸਿੰਘ, ਮਨਪ੍ਰੀਤ ਸਿੰਘ ਅਤੇ ਰਮਨ ਹਾਜ਼ਰ ਸਨ ।