ਸ੍ਰ ਹਰਮਿੰਦਰ ਸਿੰਘ ਗਿੱਲ, ਸ੍ਰ ਤਰਸੇਮ ਸਿੰਘ ਡੀ:ਸੀ (ਦੋਵੇਂ ਵਿਧਾਇਕ), ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋਧਪੁਰ ਜੇਲ ਦੇ ਸੰਘਰਸ਼ੀਆਂ ਨੂੰ ਚੈਕ ਵੰਡਦੇ ਹੋਏ।
ਅੰਮ੍ਰਿਤਸਰ 20, ਜੁਲਾਈ 2018 : ਜੋਧਪੁਰ ਜੇਲ ਵਿਚ ਲੰਬਾ ਸਮਾਂ ਜੇਲ•ਾਂ ਕੱਟਣ ਵਾਲੇ ਸੰਘਰਸ਼ੀਆਂ ਨੂੰ ਜਿੰਨਾਂ ਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਜੇਲਾਂ ਕੱਟੀਆਂ ਸਨ। ਪੰਜਾਬ ਸਰਕਾਰ ਨੇ ਉਨ•ਾਂ ਨੂੰ ਮੁਆਵਜਾ ਦੇ ਕੇ ਉਨ•ਾਂ ਦੀ ਬਾਂਹ ਫੜੀ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਹਲਕੇ ਦੇ ਐਮ.ਐਲ.ਏ. ਸ੍ਰ ਹਰਮਿੰਦਰ ਸਿੰਘ ਗਿੱਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਾਸ਼ੀ ਵੰਡਣ ਸਮੇਂ ਕੀਤਾ ।
ਇਸ ਮੌਕੇ 'ਤੇ ਬੋਲਦਿਆਂ ਸ੍ਰ ਗਿੱਲ ਨੇ ਦੱਸਿਆ ਕਿ ਜੋਧਪੁਰ ਵਿਚ ਜੇਲਾਂ ਕੱਟਣ ਵਾਲੇ ਪੰਜਾਬ ਦੇ ਵਾਸੀਆਂ ਨੇ ਮਾਨਯੋਗ ਕੋਰਟ ਵਿਚ ਕੇਸ ਕੀਤਾ ਸੀ ਜਿਸ ਤੇ ਫੈਸਲਾ ਕਰਦਿਆਂ ਮਾਨਯੋਗ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਇਹਨਾਂ ਸ਼ੰਘਰਸ਼ੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ । ਸ੍ਰ ਗਿੱਲ ਨੇ ਕਿਹਾ ਕਿ ਉਨ•ਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਹਨਾਂ ਸ਼ੰਘਰਸ਼ੀ ਯੋਧਿਆਂ ਦੀ ਆਰਥਿਕ ਸਹਾਇਤਾਂ ਦੇਣ ਲਈ ਵੀ ਕਿਹਾ ਸੀ, ਅਤੇ ਕੇਂਦਰ ਸਰਕਾਰ ਨੂੰ ਵੀ ਆਪਣੇ ਵੱਲੋਂ ਕੇਸ ਵਾਪਸ ਲੈਣ ਦੀ ਅਪੀਲ ਕਰਨ ਵਾਸਤੇ ਕਿਹਾ ਸੀ । ਉਹਨਾਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਨੇ ਪਹਿਲ ਕਰਦਿਆਂ ਇਹਨਾਂ ਸ਼ੰਘਰਸ਼ੀ ਯੋਧਿਆਂ ਨੂੰ ਪੰਜਾਬ ਸਰਕਾਰ ਦਾ ਬਣਦਾ ਹਿੱਸਾ ਲੰਘੀ 28 ਜੂਨ ਨੂੰ ਦੇ ਦਿੱਤਾ ਗਿਆ ਸੀ । ਉਹਨਾਂ ਨੇ ਕਿਹਾ ਕਿ ਇਸਦੇ ਚੱਲਦਿਆਂ ਕੇਂਦਰ ਸਰਕਾਰ ਨੇ ਫੈਸਲੇ ਖਿਲਾਫ ਪਾਈ ਅਪੀਲ ਵਾਪਸ ਲਈ ਅਤੇ ਅੱਜ ਬਣਦਾ ਹਿੱਸਾ ਦਿੱਤਾ ਗਿਆ ਹੈ । ਸ੍ਰ ਗਿੱਲ ਨੇ ਦੱਸਿਆ ਕਿ ਉਸ ਸਮੇਂ 365 ਸੰਘਰਸ਼ੀ ਜੋਧਪੁਰ ਜੇਲ ਵਿੱਚ ਬੰਦ ਰਹੇ ਸਨ ਜਿੰਨਾਂ ਵਿੱਚੋ ਹੁਣ 325 ਸੰਘਰਸ਼ੀਆਂ ਨੂੰ ਵੀ ਮੁਆਵਜਾ ਦੇਣ ਲਈ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਨ•ਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦਾ ਇਹ ਸ਼ਲਾਘਯੋਗ ਉਪਰਾਲਾ ਹੈ ।
ਇਸ ਮੌਕੇ ਬੋਲਦਿਆਂ ਸ੍ਰ ਤਰਸੇਮਸਿੰਘ ਡੀਸੀ ਹਲਕਾ ਵਿਧਾਇਕ ਅਟਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੀ ਸਰਕਾਰ ਨੇ ਹੀ ਇਨ•ਾਂ ਸੰਘਰਸ਼ੀ ਯੋਧਿਆਂ ਦੀ ਮਦਦ ਕੀਤੀ ਸੀ ਅਤੇ ਹੁਣ ਵੀ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਇਨ•ਾਂ ਨੂੰ ਮੁਆਵਜਾ ਦੇ ਜਖਮਾਂ ਤੇ ਮਲਮ ਲਗਾਇਆ ਹੈ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਨੇ ਹੀ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਹੈ ਅਤੇ ਨਸ਼ਿਆਂ ਨੂੰ ਪੂਰੀ ਤਰ•ਾਂ ਠੱਲ ਪਾਉਣ ਲਈ ਭਰਪੂਰ ਉਪਰਾਲੇ ਕੀਤੇ ਹਨ।
ਇਸ ਮੌਕੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜੋਧਪੁਰ ਜੇਲ ਵਿੱਚ ਕੈਦ ਰਹੇ 25 ਵਿਅਕਤੀਆਂ ਨੂੰ 1 ਕਰੋੜ 34 ਲੱਖ 79 ਹਜ਼ਾਰ 738 ਰੁਪਏ ਦੇ ਚੈਕ ਵੰਡੇ। ਸ੍ਰ ਸੰਘਾ ਨੇ ਦੱਸਿਆ ਕਿ ਇਨ•ਾਂ ਬੰਦੀਆਂ ਵਿੱਚੋਂ ਕੁਝ ਅਕਾਲ ਚਲਾਣਾ ਕਰ ਗਏ ਹਨ। ਉਨ•ਾਂਦੀ ਬਣਦੀ ਰਾਸ਼ੀ ਉਨ•ਾਂ ਦੇ ਵਾਰਸਾਂ ਨੂੰ ਦਿੱਤੀ ਗਈ ਹੈ।
ਇਸ ਮੌਕੇ 'ਤੇ ਸ਼ੰਘਰਸ਼ੀ ਯੋਧਿਆਂ ਨੇ ਰਾਸ਼ੀ ਮਿਲਣ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ । ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ, ਐਸ:ਡੀ:ਐਮ ਅੰਮ੍ਰਿਤਸਰ-1 ਅਤੇ 2 ਸ੍ਰੀ ਵਿਕਾਸ ਹੀਰਾ ਅਤੇ ਸ੍ਰੀ ਰਾਜੇਸ਼ ਸ਼ਰਮਾ, ਐਸ:ਡੀ:ਐਮ ਅਜਨਾਲਾ ਸ੍ਰੀ ਰਜਤ ਓਬਰਾਏ, ਲਾਲੀ ਮਜੀਠੀਆ, ਸ੍ਰ ਵੱਸਣ ਸਿੰਘ, ਸ੍ਰ ਜਸਵਿੰਦਰ ਸਿੰਘ ਘੁੰਮਣ ਵਕੀਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।