ਬਠਿੰਡਾ 20 ਜੁਲਾਈ 2018: ਵਿਰਾਸਤੀ ਪਿੰਡ ਜੈਪਾਲਗੜ ਬਠਿੰਡਾ 16 ਜੁਲਾਈ ਤੋਂ ਚੱਲ ਰਹੇ ਸਕਾਊਟ ਐਂਡ ਗਾਈਡ ਦੇ ਤ੍ਰਿਤਯਾ ਸੋਪਾਨ (ਤੀਜਾ ਪੜਾਅ) ਦਾ ਸਿਖਲਾਈ ਕੈਂਪ ਅੱਜ ਸਮਾਪਤ ਹੋਇਆ। ਜ਼ਿਲਾ ਆਰਗੇਨਾਈਜਿੰਗ ਕਮਿਸ਼ਨਰ ਸ਼੍ਰੀ ਅੰਮ੍ਰਿਤਪਾਲ ਬਰਾੜ ਅਤੇ ਜ਼ਿਲਾ ਸਿਖਲਾਈ ਕਮਿਸ਼ਨਰ ਸ਼੍ਰੀ ਹਰਦਰਸ਼ਨ ਸਿੰਘ ਸੋਹਲ ਨੇ 230 ਵਿਦਿਆਰਥੀਆਂ ਨੂੰ ਸਿਲੇਬਸ ਅਨੁਸਾਰ ਪ੍ਰਾਰਥਣਾ, ਝੰਡਾ ਗੀਤ, ਨਿਯਮ, ਸਕਾਊਟ ਦਾ ਇਤਿਹਾਸ ਬਾਰੇ ਸਿਖਲਾਈ ਦਿੱਤੀ। ਇਸ ਕੈਂਪ ਵਿਚ ਵੱਖ-ਵੱਖ ਗਤੀਵਿਧੀਆਂ ਵਿੱਚ ਵਧੀਆ ਕੰਮ ਕਰਨ ਵਾਲੇ ਵਿਦਿਆਰਥੀ ਰਾਜਦੀਪ ਸਿੰਘ ਨੂੰ ਬੈਸਟ ਲੀਡਰ ਸਕਾਊਟ ਦਾ ਇਨਾਮ ਦਿੱਤਾ ਗਿਆ, ਨਵਰੋਜ਼ ਕੌਰ ਨੂੰ ਬੈਸਟ ਲੀਡਰ ਗਾਈਡ, ਗੁਰਜੀਤ ਸਿੰਘ ਨੂੰ ਬੈਸਟ ਕਮਾਂਡਰ, ਸਤਵਿੰਦਰ ਨੂੰ ਮੇਹਨਤੀ ਵਰਕਰ ਦੇ ਇਨਾਮ ਦਿੱਤੇ ਗਏ। ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਪ੍ਰਧਾਨ ਮਾਲਵਾ ਹੈਰੀਟੇਜ ਫਾਊਂਡੇਸ਼ਨ ਸ਼੍ਰੀ ਹਰਵਿੰਦਰ ਸਿੰਘ ਖਾਲਸਾ ਨੇ ਜੇਤੂਆਂ ਨੂੰ ਵਧਾਈ ਦਿੱਤੀ।