ਨਵੀਂ ਦਿੱਲੀ, 20 ਜੁਲਾਈ 2018 - ਸ਼ੁਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ 7 ਪੈਸੇ ਕਮਜ਼ੋਰ ਹੋਣ 'ਤੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਰੁਪਇਆ 7 ਪੈਸੇ ਕਮਜ਼ੋਰ ਹੋ ਕੇ 69.12 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਇਸਤੋਂ ਪਹਿਲਾਂ ਵੀਰਵਾਰ ਨੂੰ ਰੁਪਇਆ 43 ਪੈਸੇ ਕਮਜ਼ੋਰ ਹੋ ਕੇ 69.05 'ਤੇ ਬੰਦ ਹੋਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ 'ਚ ਆਰਥਿਕ ਅੰਕੜੇ ਬਿਹਤਰ ਰਹਿਣ ਕਾਰਨ ਡਾਲਰ 'ਚ ਮਜਬੂਤੀ ਆੳਣ ਨਾਲ ਅਤੇ ਗਰੇਲੂ ਪੱਧਰ 'ਤੇ ਸਰਕਾਰ ਵਿਰੁੱਧ ਬੇਭਰੋਸਗੀ ਮਤੇ ਕਾਰਨ ਰੁਪਏ ਵਿਚ ਗਿਰਾਵਟ ਆਈ ਹੈ।