ਚੰਡੀਗੜ੍ਹ, 19 ਜੁਲਾਈ 2018 - ਕੁੱਲ ਦੁਨੀਆ ਵਿਚ ਇੱਕ ਵੱਖਰੀ ਪਹਿਚਾਣ ਬਣਾ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਮਨਜੀਤ ਸਿੰਘ ਨੇ ਇਕ ਹੋਰ ਨਵੀਂ ਮਿਸਾਲ ਪੈਦਾ ਕੀਤੀ ਹੈ। ਮਨਜੀਤ ਸਿੰਘ ਨੇ ਆਪਣੇ ਵਾਲਾਂ ਨਾਲ 84.600 ਕਿੱਲੋ ਵਜ਼ਨ ਚੁੱਕ ਕੇ ਪਿਛਲੇ ਸਾਰੇ ਰਿਕਾਰਡ ਧਾਰਕਾਂ ਨੂੰ ਪਛਾੜ ਦਿੱਤਾ ਹੈ। ਇਸ ਰਿਕਾਰਡ ਨਾਲ ਮਨਜੀਤ ਸਿੰਘ ਦੁਨੀਆਂ ਦਾ ਪਹਿਲੇ ਅਜਿਹੇ ਇਨਸਾਨ ਬਣ ਗਏ ਹਨ। ਉਹ ਬੇਸ਼ੱਕ ਇੰਗਲੈਂਡ ਵਿੱਚ ਰਹਿੰਦੇ ਹਨ ਪਰ ਇਹ ਰਿਕਾਰਡ ਬਣਾਉਣ ਲਈ ਉਨ੍ਹਾਂ ਨੇ ਪੰਜਾਬ ਨੂੰ ਚੁਣਿਆ ਹੈ। ਇਸਤੋਂ ਪਹਿਲਾਂ ਮਨਜੀਤ ਸਿੰਘ ਸਾਲ 2013 'ਚ 81.400 ਕਿਲੋ ਵਜ਼ਨ ਚੁੱਕ ਕੇ ਰਿਕਾਰਡ ਬਣਾ ਚੁੱਕੇ ਸਨ।
ਇਸ ਖਬਰ ਦੇ ਹੋਰ ਵੇਰਵਿਆਂ ਲਈ ਪੜ੍ਹੋ ਨਿਊਜ਼ -18 ਦੀ ਖਾਸ ਰਿਪੋਰਟ :-
https://punjab.news18.com/news/punjab/manjeet-singh-recordmaker-weightlifter-hoshiarpur-manjit-26399.html