ਚੰਡੀਗੜ੍ਹ 19 ਜੁਲਾਈ 2018: ਜਦੋਂ ਤੋਂ ਮਨੁੱਖ ਪੈਦਾ ਹੋਇਆ ਹੈ। ਉਦੋਂ ਤੋਂ ਹੀ ਇਹ ਕੁਦਰਤ ਦੁਆਰਾ ਪੈਦਾ ਕਿਤੇ ਵਾਤਾਵਰਨ ਦੇ ਨਾਲ ਖਿਲਵਾੜ ਕਰ ਦਾ ਆਉਂਦਾ ਹੈ। ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਮਨੁੱਖ ਦੇ ਜੀਵਨ ਅੰਦਰ ਅੱਗੇ ਵਧਣ ਦੀ ਤੇਜ਼ੀ ਕਰਨ , ਗੱਡੀਆਂ ,ਕਾਰਾਂ ਅਤੇ ਥਾਂ ਥਾਂ ਤੇ ਲੱਗੀਆਂ ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚੋਂ ਜੋ ਧੂੰਆਂ ਨਿਕਲਦਾ ਹੈ। ਇਹ ਸਾਡੇ ਆਲੇ-ਦੁਆਲੇ ਦੇ ਵਾਤਾਵਰਨ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਅਕਾਲ ਅਕੈਡਮੀ ਚੱਕ ਭਾਈ ਕੇ ਵਿਖੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਪੌਦੇ ਲਗਾਏ।ਇਸ ਮੌਕੇ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ,ਕਿ ਵਰਤਮਾਨ ਸਮੇਂ ਵਿੱਚ ਵੱਧ ਰਹਿ ਹਵਾ ਪ੍ਰਦੂਸ਼ਣ ਦੀ ਰੋਕਧਾਮ ਲਈ ਅਤੇ ਇਸ ਤੋ ਹੋਣ ਵਾਲਿਆਂ ਬਿਮਾਰੀਆਂ ਤੋ ਜਿਆਦਾ ਰੁੱਖ ਲਗਾਕੇ ਬਚਿਆ ਜਾਂ ਸਕਦਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਅਸੀਂ ਦਰੱਖਤਾਂ ਨੂੰ ਨਹੀਂ ਬਚਾਵਾਗੇ ਤਾਂ ਇਨਸ਼ਾਨ ਜਿਆਦਾ ਸਮੇਂ ਜਿਉਦਾ ਨਹੀ ਰਹਿ ਸਕਦਾ।