ਸੰਬੋਧਨ ਕਰਦੇ ਹੋਏ ਸਤਿਕਾਰ ਕੌਰ ਗਹਿਰੀ , ਨਾਲ ਹਨ ਸੀਨੀਅਰ ਆਗੂ ਭੁਪਿੰਦਰ ਸਿੰਘ ਪਤਲੀ , ਕੁਲਵੰਤ ਰਾੲੇ ਕਟਾਰੀਆ ਅਤੇ ਹੋਰ
ਬਾਬੂਸ਼ਾਹੀ ਬਿਊਰੋ
ਫਿਰੋਜ਼ਪੁਰ 18 ਜੁਲਾਈ ਤੰਦਰੁਸਤ ਪੰਜਾਬ ਮਿਸ਼ਨ ਅਤੇ ਹੋਰ ਮੁਹਿੰਮਾਂ ਰਾਹੀਂ ਪੰਜਾਬ ਸਰਕਾਰ ਇਥੋਂ ਦੇ ਹਰੇਕ ਬਸ਼ਿੰਦੇ ਨੂੰ ਤੰਦਰੁਸਤ ਅਤੇ ਖੁਸ਼ਹਾਲ ਦੇਖਣਾ ਚਾਹੁੰਦੀ ਹੈ । ਜੇਕਰ ਪੰਜਾਬ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਵਿੱਚ ਆਮ ਲੋਕ ਆਪਣਾ ਬਣਦਾ ਯੋਗਦਾਨ ਦੇਣ ਤਾਂ ਸਮਾਜ ਦੀ ਮੌਜੂਦਾ ਸਥਿਤੀ ਬਦਲ ਸਕਦੀ ਹੈ । ਇਹ ਗੱਲ ਵਿਧਾਇਕਾ ਫ਼ਿਰੋਜ਼ਪੁਰ ਦਿਹਾਤੀ ਸਤਿਕਾਰ ਕੌਰ ਗਹਿਰੀ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਕਹੀ । ਇਸ ਮੌਕੇ ਉਨ੍ਹਾਂ ਦੇ ਨਾਲ ਜਸਮੇਲ ਸਿੰਘ ਲਾਡੀ ਗਹਿਰੀ , ਸੀਨੀਅਰ ਕਾਂਗਰਸ ਆਗੂ ਕੁਲਵੰਤ ਰਾਏ ਕਟਾਰੀਆ , ਭੁਪਿੰਦਰ ਸਿੰਘ ਪਤਲੀ , ਡੀ ਐੱਸ ਪੀ ਫ਼ਿਰੋਜ਼ਪੁਰ ਲਖਬੀਰ ਸਿੰਘ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ ਉਪਰਾਲੇ ਕੀਤੇ ਹਨ । ਨਸ਼ੇ ਅਤੇ ਅਤੇ ਘਿਨਾਉਣੇ ਜੁਰਮ ਨਾਬਾਲਿਗਾਂ ਨਾਲ ਜਬਰ ਜਿਨਾਹ ਦੇ ਮੁਜਰੱਮਾਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਪਾਸ ਕਰਨਾ ਕੈਪਟਨ ਸਰਕਾਰ ਦੇ ਵੱਡੇ ਕਦਮ ਹਨ । ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਪੰਜਾਬ ਦੇ ਸਾਰੇ ਵਿਭਾਗ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ , ਜਿਸ ਦੇ ਆਉਣ ਵਾਲੇ ਸਮੇਂ ਵਿੱਚ ਬੜੇ ਹੀ ਸਾਰਥਿਕ ਨਤੀਜੇ ਦੇਖਣ ਨੂੰ ਮਿਲਣਗੇ । ਇਹ ਦੌਰਾਨ ਫਿੱਡੇ ਤੋਂ ਸ਼ੁਰੂ ਹੋ ਕੇ ਕੋਟਲਾ , ਕੋਟ ਕਰੋੜ ਖੁਰਦ , ਕੋਟ ਕਰੋੜ ਕਲਾਂ , ਲੋਹਾਮ , ਅਜੀਤ ਸਿੰਘ ਵਾਲਾ , ਕਬਰ ਵੱਧਾ , ਮਿਰਜੇ ਕੇ , ਪਤਲੀ ਆਦਿ ਪਿੰਡਾਂ ਵਿੱਚ ਪਹੁੰਚ ਕੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਸਰਕਾਰ ਵਲੋਂ ਚਲਾਏ ਪ੍ਰੋਗਰਾਮ ਵਿਚ ਸਾਥ ਦੇਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਲੁਹਾਮ , ਜਗਸੀਰ ਸਿੰਘ ਕਮਲਜੀਤ ਕੌਰ ਵਾਇਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ , ਜੀਤਾ ਮਲਿਕ ਫਿਰੋਜ਼ਸ਼ਾਹ , ਪ੍ਰਗਟ ਸਿੰਘ ਸਾਬਕਾ ਸਰਪੰਚ , ਰਾਜੂ ਰਾਜਪੂਤ ਮੁੱਦਕੀ ਤੋਂ ਇਲਾਵਾ ਹੋਰ ਵੀ ਸੀਨੀਅਰ ਕਾਂਗਰਸ ਆਗੂ ਅਤੇ ਵੱਖ - ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।