ਜੀ ਐੱਸ ਪੰਨੂ
ਪਟਿਆਲਾ, 18 ਜੁਲਾਈ 2018 - ਸ: ਦੀਪਿੰਦਰ ਸਿੰਘ ਨੂੰ ਡਵੀਜ਼ਨਲ ਕਮਿਸ਼ਨਰ ਪਟਿਆਲਾ ਦਾ ਚਾਰਜ ਸੰਭਾਲ ਦੇ ਨਾਲ-ਨਾਲ ਸਕੱਤਰ ਮਾਲ ਅਤੇ ਮੁੜ ਵਸੇਬਾ ਵਿਭਾਗ ਦਾ ਕੰਮ ਵੀ ਸੰਭਾਲਣ ਨੂੰ ਮਿਲਿਆ । ਇਸ ਪਹਿਲਾ ਸ: ਦੀਪਿੰਦਰ ਸਿੰਘ ਕਮਿਸ਼ਨਰ ਨੂੰ ਸਲਾਮੀ ਵੀ ਦਿਤੀ। ਸ: ਦੀਪਿੰਦਰ ਸਿੰਘ ਮੰਡੀ ਬੋਰਡ ਦੇ ਸਕੱਤਰ, ਰੂਪ ਨਗਰ ਡਵੀਜ਼ਨ ਦੇ ਕਮਿਸ਼ਨਰ, ਪਟਿਆਲਾ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਚਾਰਜ ਸੰਭਾਲਣ ਮੌਕੇ ਸ: ਦੀਪਿੰਦਰ ਸਿੰਘ ਨੇ ਕਿਹਾ ਕਿ ਜੋ ਜਿੰਮੇਵਾਰੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਸੌਂਪੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਹੱਲ ਕਰਨਗੇ ਤੇ ਪ੍ਰਸ਼ਾਸ਼ਨਿਕ ਸੁਵਿਧਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।
ਸ: ਦੀਪਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਪਟਿਆਲਾ ਸ: ਮਨਦੀਪ ਸਿੰਘ ਸਿੱਧੂ ਅਤੇ ਜ਼ਿਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲੇ ਵਿੱਚ ਚਲ ਰਹੀਆਂ ਗਤੀਵਿਧੀਆਂ ਦੀ ਘੋਖ ਕੀਤੀ ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ: ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਇਸ਼ਮੀਤ ਵਿਜੇ ਸਿੰਘ, ਤਹਿਸੀਲਦਾਰ ਸ਼੍ਰੀ ਸੁਭਾਸ਼ ਭਾਰਦਵਾਜ, ਜ਼ਿਲੈ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।