ਫਰੀਦਕੋਟ, 17 ਜੁਲਾਈ 2018 - ਹੁਣ ਤੱਕ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਨੂੰ ਬੰਨ੍ਹ ਕੇ ਚੰਗੀ ਤਰ੍ਹਾਂ ਫੈਂਟਾ ਚੜ੍ਹਦਾ ਬਹੁਤਿਆਂ ਨੇ ਵੇਖਿਆ ਹੋਵੇਗਾ। ਪਰ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਔਰਤ ਦੇ ਘਰ ਵਿਚ ਗਏ ਹੋਮਗਾਰਡੀਏ ਨੂੰ ਲੋਕਾਂ ਨੇ ਉਸੇ ਦੀ ਪੱਗ ਉਤਾਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਜਿਸ ਉਪਰੰਤ ਉਥੋਂ ਦੇ ਕਈ ਨੌਜਵਾਨਾਂ ਨੇ ਵਿਡੀੳ ਵੀ ਬਣਾਈ। ਪੰਜਾਬ ਪੁਲਿਸ ਮੌਕੇ 'ਤੇ ਪੁੱਜੀ ਤੇ ਬਹੁਤ ਮੁਸ਼ਕਿਲ ਨਾਲ ਹੋਮਗਾਰਡ ਨੂੰ ਲੋਕਾਂ ਤੋਂ ਬਚਾਉਂਦਿਆਂ ਹਸਪਤਾਲ ਵਿਚ ਦਾਖਲ ਕਰਾਇਆ।
ਦਰਅਸਲ ਫਰੀਦਕੋਟ ਦੇ ਕੋਟਕਪੂਰਾ ਥਾਣਾ ਸਦਰ 'ਚ ਤੈਨਾਤ ਹੋਮਗਾਰਡ ਇਕਬਾਲ ਸਿੰਘ ਇਥੋਂ ਦੇ ਇਕ ਪਿੰਡ ਮਚਾਕੀ ਕਲਾਂ ਵਿਚ ਗਿਆ ਸੀ। ਜਿਥੇ ੳਸ 'ਤੇ ਇਲਜ਼ਾਮ ਲੱਗੇ ਹਨ ਕਿ ਹੋਮਗਾਰਡ ਵੱਲੋਂ ਪਿੰਡ ਦੀ ਇਕ ਮਹਿਲਾ ਨਾਲ ਪੈਸੇ ਦਾ ਲੈਣ ਦਾ ਪੁਰਾਣਾ ਵਿਵਾਦ ਚੱਲ ਰਿਹੈ। ਜਦੋਂ ਹੋਮਗਾਰਡ ਬੀਤੇ ਸੋਮਵਾਰ ਉਸ ਮਹਿਲਾ ਕੋਲ ਦੁਬਾਰਾ ਤੋਂ ਉਸਦੇ ਘਰ ਗਿਆ ਤਾਂ ਜਾਣਕਾਰੀ ਮੁਤਾਬਕ ਦੋਹਾਂ ਵਿਚ ਬਹਿਸ ਹੋਈ ਅਤੇ ਜਿਸਤੋਂ ਬਾਅਦ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਹੋਮਗਾਰਡ ਨੂੰ ਦਰੱਖਤ ਨਾਲ ਵਿਹੜੇ ਵਿਚ ਹੀ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਵੀਡੀੳ ਵੀ ਬਣਾ ਲਈ। ਹਾਲਾਂਕਿ ਮਾਮਲਾ ਅਜੇ ਪੂਰਾ ਸਾਹਮਣੇ ਨਹੀਂ ਆਇਆ ਪਰ ਵੀਡੀੳ ਵਿਚ ਮਹਿਲਾ ਵਾਰ ਵਾਰ ਹੋਮਗਾਰਡ ਨੂੰ ਕੁੱਟਦੀ ਹੋਈ ਕਹਿ ਰਹੀ ਹੈ ਕਿ ''ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਮੈਥੋਂ ਦੂਰ ਰਹੀਂ।'' ਪੁਲਿਸ ਵੀਡੀੳ ਦੇ ਅਧਾਰ 'ਤੇ ਜਾਂਚ ਕਰਨ ਵਿਚ ਜੁਟ ਗਈ ਹੈ ਕਿ ਇਹ ਪੂਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਹੈ ਜਾਂ ਮਹਿਲਾ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਦਾ ਹੈ।
ਵੀਡੀੳ ਵੇਖਣ ਲਈ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=3HnZzOMQvM0&feature=youtu.be